ਟਿੱਕਰੀ ਬਾਰਡਰ :ਅੱਜ ਦੇਰ ਰਾਤ ਕਰੀਬ 10 ਵਜੇ ਟਿੱਕਰੀ ਬਾਰਡਰ ਤੇ ਉਸ ਸਮੇਂ ਮਾਹੌਲ ਤਣਾਅਪੂਰਣ ਹੋ ਗਿਆ ਜਦੋਂ ਦਿੱਲੀ ਪੁਲਿਸ ਵੱਲੋ ਰਾਤ ਦੇ ਹਨੇਰੇ ਬੈਰੀਕੇਡ ਹਟਾਕੇ ਰਾਸਤਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਵਖਤ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋ ਗਏ। ਤੇ ਕਿਸਾਨ ਆਗੂ ਬੂਟਾ ਸਿੰਘ ਬੁਰਜ਼ ਗਿੱਲ ਨੇ ਕਿਹਾ ਕਿ ਦਿਨ ਸਮੇਂ ਦਿੱਲੀ ਪੁਲਿਸ ਨਾਲ ਗੱਲ ਹੋਈ ਸੀ। ਤੇ ਇਹ ਫੈਸਲਾ ਕੀਤਾ ਗਿਆ ਕਿ ਸੀ ਕਿ ਕੱਲ੍ਹ ਨੂੰ ਮੁੜ 10 ਵਜੇ ਗੱਲਬਾਤ ਹੋਵੇਗੀ। ਪਰ ਅਚਾਨਕ ਦਿੱਲੀ ਪੁਲਿਸ ਵੱਲੋਂ ਜੇਸੀਬੀ ਲਗਾਕੇ ਰਾਸਤੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਲਈ ਕਿਸਾਨ ਜੇਸੀਬੀ ਮਸ਼ੀਨਾਂ ਦੇ ਅੱਗੇ ਲੇਟ ਗਏ।
ਸੰਯੁਕਤ ਕਿਸਾਨ ਮੋਰਚੇ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਪੁਲਿਸ ਨੇ ਉਹਨਾ ਨੇ ਕੋਈ ਗੱਲਬਾਤ ਕੀਤੇ ਬਿਨਾ ਰਾਤ ਨੂੰ ਰਸਤਾ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਤੇ ਕਿਸਾਨ ਇਕਜੁੱਟ ਹੋ ਕੇ ਤੁਰੰਤ ਪਹੁੰਚ ਗਏ।ਪਰ ਹੁਣ ਹਾਲਾਤ ਪੂਰੀ ਤਰ੍ਹਾ ਠੀਕ ਹਨ।