GTA News Media

Top Info Bar
22.1°C Toronto Loading date...
Featured India Punjab

ਤਿੰਨ ਚੋਰਾਂ ਨੇ ਮੋਬਾਈਲ ਟਾਵਰ ਹੀ ਕਰ ਲਿਆ ਚੋਰੀ, ਫਿਰ ਕਬਾੜ ‘ਚ ਵੇਚਿਆ

ਤਿੰਨ ਚੋਰਾਂ ਨੇ ਮੋਬਾਈਲ ਟਾਵਰ ਹੀ ਕਰ ਲਿਆ ਚੋਰੀ, ਫਿਰ ਕਬਾੜ ‘ਚ ਵੇਚਿਆ
Share this post via:

ਤਾਮਿਲਨਾਡੂ ਵਿੱਚ ਇੱਕ ਗਰੋਹ ਦੇ ਤਿੰਨ ਲੋਕਾਂ ਨੂੰ ਇੱਕ ਪੂਰਾ ਮੋਬਾਈਲ ਟਾਵਰ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਇਸ ਗਰੋਹ ਨੇ ਮੋਬਾਈਲ ਟਾਵਰ ਤੋੜ ਕੇ ਇਸ ਦੇ ਪੁਰਜ਼ੇ ਕਬਾੜ ਖਰੀਦਦਾਰ ਨੂੰ 6 ਲੱਖ 40 ਹਜ਼ਾਰ ਰੁਪਏ ਵਿੱਚ ਵੇਚੇ।

ਇਸ ਚੋਰੀ ਵਿੱਚ ਹੋਰ ਵੀ ਲੋਕ ਸ਼ਾਮਲ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੁਲਜ਼ਮਾਂ ਕੋਲੋਂ 10 ਟਨ ਲੋਹਾ ਅਤੇ ਇੱਕ ਜਨਰੇਟਰ ਬਰਾਮਦ ਹੋਇਆ ਹੈ।ਪੁਲਿਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਸਲੇਮ ਜ਼ਿਲ੍ਹੇ ਦੇ ਵਾਜਪੜੀ ਇਲਾਕੇ ਦੀ ਹੈ।

ਫਰਜ਼ੀ ਅਫਸਰ ਬਣ ਕੇ ਪਹੁੰਚੇ ਸੀ ਚੋਰੀ ਕਰਨ

ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਵਿੱਚ ਗਰੋਹ ਦੇ ਮੈਂਬਰ ਫਰਜ਼ੀ ਦਸਤਾਵੇਜ਼ਾਂ ਨਾਲ ਮੋਬਾਈਲ ਕੰਪਨੀ ਦੇ ਅਧਿਕਾਰੀ ਬਣ ਕੇ ਮੌਕੇ ’ਤੇ ਪੁੱਜੇ ਸਨ। ਗਰੋਹ ਨੇ ਖੇਤ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਜਾਅਲੀ ਦਸਤਾਵੇਜ਼ ਦਿਖਾ ਕੇ ਟਾਵਰ ਤੋੜ ਦਿੱਤਾ। ਚੋਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਟਾਵਰ ਦੀ ਸਾਂਭ-ਸੰਭਾਲ ਕਰਨ ਵਾਲੀ ਇੱਕ ਨਿੱਜੀ ਕੰਪਨੀ ਦੇ ਕਰਮਚਾਰੀਆਂ ਨੇ ਟਾਵਰ ਦੇ ਗਾਇਬ ਹੋਣ ਦੀ ਸੂਚਨਾ ਦਿੱਤੀ। ਇਸ ਮਾਮਲੇ ਦੀ ਸ਼ਿਕਾਇਤ 29 ਜੁਲਾਈ ਨੂੰ ਦਰਜ ਕੀਤੀ ਗਈ ਸੀ।

ਕਰੀਬ ਇੱਕ ਮਹੀਨੇ ਬਾਅਦ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਫੜ ਲਿਆ। ਇਨ੍ਹਾਂ ਦੀ ਪਛਾਣ ਤਿਰੂਨੇਲਵੇਲੀ ਦੇ ਨਾਗਾਮੁਥੂ, ਤੂਤੀਕੋਰਿਨ ਦੇ ਸ਼ਨਮੁਗਮ ਅਤੇ ਸਲੇਮ ਦੇ ਰਾਕੇਸ਼ ਸ਼ਰਮਾ ਵਜੋਂ ਹੋਈ ਹੈ। ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।