GTA News Media

Top Info Bar
22.1°C Toronto Loading date...
India

ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ 75 ਰੁਪਏ ਦਾ ਸਿੱਕਾ ਜਾਰੀ ਕਰਨਗੇ ਪੀਐਮ ਮੋਦੀ

ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ 75 ਰੁਪਏ ਦਾ ਸਿੱਕਾ ਜਾਰੀ ਕਰਨਗੇ ਪੀਐਮ ਮੋਦੀ
Share this post via:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਨਵੀਂ ਸੰਸਦ ਦਾ 28 ਮਈ ਨੂੰ ਉਦਘਾਟਨ ਕਰਨ ਜਾ ਰਹੇ ਹਨ। ਇਸ ਮੌਕੇ 75 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ ਜਾਵੇਗਾ, ਜਿਸ ‘ਚ ਕਈ ਖਾਸੀਅਤ ਹਨ।ਵਿੱਤ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਕਿਹਾ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਯਾਦ ‘ਚ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ ਜਾਵੇਗਾ।

ਸਿੱਕੇ ਦੇ ਇੱਕ ਪਾਸੇ ਅਸ਼ੋਕ ਸਤੰਭ ਦਾ ਸ਼ੇਰ ਹੋਵੇਗਾ, ਜਿਸ ਦੇ ਹੇਠਾਂ ‘ਸੱਤਿਆਮੇਵ ਜਯਤੇ’ ਲਿਖਿਆ ਹੋਵੇਗਾ। ਖੱਬੇ ਪਾਸੇ ਦੇਵਨਾਗਰੀ ਲਿਪੀ ਵਿੱਚ ‘ਭਾਰਤ’ ਅਤੇ ਸੱਜੇ ਪਾਸੇ ਅੰਗਰੇਜ਼ੀ ਵਿੱਚ ‘ਇੰਡੀਆ’ ਲਿਖਿਆ ਜਾਵੇਗਾ। ਸਿੱਕੇ ‘ਤੇ ਸ਼ੇਰ ਤੋਂ ਹੇਠਾਂ ਰੁਪਏ ਦਾ ਚਿੰਨ੍ਹ ਅਤੇ ਅੰਤਰਰਾਸ਼ਟਰੀ ਅੰਕਾਂ ਵਿੱਚ 75 ਦਾ ਮੁੱਲ ਵੀ ਹੋਵੇਗਾ। ਸਿੱਕੇ ਦੇ ਦੂਜੇ ਪਾਸੇ ਸੰਸਦ ਕੰਪਲੈਕਸ ਦੀ ਤਸਵੀਰ ਨਜ਼ਰ ਆਵੇਗੀ। ਦੇਵਨਾਗਰੀ ਲਿਪੀ ‘ਚ ‘ਸੰਸਦ ਸੰਕੁਲ’ ਸ਼ਬਦ ਉਪਰਲੇ ਪੈਰੀਫੇਰੀ ‘ਤੇ ਅਤੇ ਹੇਠਲੇ ਪੈਰੀਫੇਰੀ ‘ਤੇ ਅੰਗਰੇਜ਼ੀ ‘ਚ ‘ਸੰਸਦ ਸੰਕੁਲ’ ਲਿਖਿਆ ਜਾਵੇਗਾ।

ਜਾਣਕਾਰੀ ਮੁਤਾਬਕ 75 ਰੁਪਏ ਦੇ ਇਸ ਸਿੱਕੇ ਦਾ ਵਜ਼ਨ 35 ਗ੍ਰਾਮ ਹੋਵੇਗਾ ਅਤੇ ਇਸ ਵਿੱਚ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ ਅਤੇ 5-5 ਫੀਸਦੀ ਨਿਕਲ ਅਤੇ ਜ਼ਿੰਕ ਧਾਤੂ ਦਾ ਮਿਸ਼ਰਣ ਹੋਵੇਗਾ। ਇੰਨਾ ਹੀ ਨਹੀਂ ਸੰਸਦ ਦੀ ਤਸਵੀਰ ਦੇ ਬਿਲਕੁਲ ਹੇਠਾਂ ਸਾਲ 2023 ਵੀ ਲਿਖਿਆ ਜਾਵੇਗਾ।