GTA News Media

Top Info Bar
22.1°C Toronto Loading date...
India

‘ਪਾਣੀਪਤ ਦਾ ਬਾਬਰਪੁਰ ਹੁਣ ਗੁਰੂ ਨਾਨਕਪੁਰ ਕਹਾਏਗਾ’ :CM ਖੱਟਰ ਨੇ ਹਰਿਆਣਾ ‘ਚ ਕੀਤਾ ਐਲਾਨ

‘ਪਾਣੀਪਤ ਦਾ ਬਾਬਰਪੁਰ ਹੁਣ ਗੁਰੂ ਨਾਨਕਪੁਰ ਕਹਾਏਗਾ’ :CM ਖੱਟਰ ਨੇ ਹਰਿਆਣਾ ‘ਚ ਕੀਤਾ ਐਲਾਨ
Share this post via:

ਪਾਣੀਪਤ, ਹਰਿਆਣਾ ਵਿੱਚ ਇੱਕ ਪਿੰਡ ਬਾਬਰਪੁਰ ਨੂੰ ਹੁਣ ਤੋਂ ਗੁਰੂ ਨਾਨਕ ਪੁਰ ਕਿਹਾ ਜਾਵੇਗਾ। ਇਹ ਐਲਾਨ ਸੂਬੇ ਦੀ ਖੱਟਰ ਸਰਕਾਰ ਨੇ ਕੀਤਾ ਹੈ। ਇਸ ਸਬੰਧੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਨਾਮ ਬਦਲਣ ਦੀ ਕਾਰਵਾਈ ਚੰਗੀ ਹੈ। ਇਤਿਹਾਸ ਦੀਆਂ ਗਲਤੀਆਂ ਨੂੰ ਸੁਧਾਰਨਾ ਸਰਕਾਰ ਦਾ ਕੰਮ ਹੈ। ਇਸ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਮਤਾ ਪਾਸ ਕੀਤਾ ਗਿਆ ਅਤੇ ਸਰਕਾਰ ਨੇ ਵੀ ਪ੍ਰਵਾਨ ਕਰ ਲਿਆ।

ਇਹ ਐਲਾਨ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪਾਣੀਪਤ ਦੇ ਇਤਿਹਾਸਕ ਪਹਿਲੀ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾਉਦਿਆਂ ਕਿਹਾ, ”ਅੱਜ ਪਾਣੀਪਤ ਦੇ ਇਤਿਹਾਸਕ ਪਹਿਲੀ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਸਮੂਹ ਸੰਗਤਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ।