GTA News Media

Top Info Bar
22.1°C Toronto Loading date...
India Punjab

ਵੱਡੀ ਖ਼ਬਰ: 24 ਨਵੰਬਰ ਨੂੰ ਲੱਗ ਸਕਦੀ ਖੇਤੀ ਕਾਨੂੰਨ ਵਾਪਸੀ ਤੇ ਸੰਸਦ ਵੱਲੋ ਪੱਕੀ ਮੋਹਰ

ਵੱਡੀ ਖ਼ਬਰ: 24 ਨਵੰਬਰ ਨੂੰ ਲੱਗ ਸਕਦੀ ਖੇਤੀ ਕਾਨੂੰਨ ਵਾਪਸੀ ਤੇ ਸੰਸਦ ਵੱਲੋ ਪੱਕੀ ਮੋਹਰ
Share this post via:

ਨਵੀਂ ਦਿੱਲੀ :ਸੰਯੁਕਤ ਕਿਸਾਨ ਮੋਰਚੇ ਨੇ ਅੱਜ ਸਿੰਘੂ ਬਾਰਡਰ ਵਿਖੇ ਮੀਟਿੰਗ ਕੀਤੀ । ਇਸ ਮੀਟਿੰਗ ‘ਚ ਕਈ ਅਹਿਮ ਫੈਸਲੇ ਵੀ ਲਏ ਗਏ ਹਨ।ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬਾਰੇ ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਮੀਟਿੰਗ ‘ਚ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਚਰਚਾ ਕੀਤੀ ਗਈ । ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਉਸੇ ਤਰ੍ਹਾਂ ਹੀ ਜਾਰੀ ਰਹਿਣਗੇ। 27 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵੀ ਹੋਵੇਗੀ,ਤੇ 22 ਨੂੰ ਲਖਨਊ ਵਿੱਚ ਕਿਸਾਨ ਪੰਚਾਇਤ ਹੋਵੇਗੀ, 26 ਨੂੰ ਸਾਰੀਆਂ ਸਰਹੱਦਾਂ ਤੇ ਇਕੱਠ ਤੇ 29 ਨੂੰ ਸੰਸਦ ਵੱਲ ਮਾਰਚ ਕੀਤਾ ਜਾਉਗਾ।ਉਨ੍ਹਾਂ ਨੇ ਦੱਸਿਆ ਕਿ ਜੋ ਮੰਗਾਂ ਰਹਿ ਗਈਆਂ ਹਨ, ਉਸ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਿਖਆ ਜਾਵੇਗਾ।ਰਾਜੇਵਾਲ ਨੇ ਕਿਹਾ ਕਿ ਐੱਮਐੱਸਪੀ ਦੀ ਮੰਗ ਤੇ ਕਿਸਾਨ ਅਜੇ ਵੀ ਕਾਇਮ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੋਈ ਸਪੱਸ਼ਟ ਐਲਾਨ ਨਹੀਂ ਕੀਤਾ ਹੈ ਤੇ ਜਦੋਂ ਤੱਕ ਐੱਮਐੱਸਪੀ ਤੇ ਪੱਕੀ ਗਾਰੰਟੀ ਨਹੀਂ ਮਿਲਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।ਉਨ੍ਹਾਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਤੇ ਵੀ ਚਿੱਠੀ ਵਿੱਚ ਲਿਿਖਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲਖੀਮਪੁਰ ਹਿੰਸਾ ਨੂੰ ਵੀ ਅੱਖਾ ਉਹਲੇ ਨਹੀਂ ਕੀਤਾ ਜਾਵੇਗਾ।