ਚੰਡੀਗੜ੍ਹ: ਸਿੱਖਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ।ਕਿਉਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੱਕ ਵਾਰ ਮੁੜ ਕਰਤਾਰਪੁਰ ਲਾਂਘਾ ਖੁੱਲ੍ਹਣ ਜਾ ਰਿਹਾ ਹੈ।ਇਹ ਜਾਣਕਾਰੀ ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਦਿੱਤੀ ਕਿ 18 ਨਵੰਬਰ ਨੂੰ ਕਰਤਾਰਪੁਰ ਲਾਂਗਾ ਖੁੱਲ੍ਹੇਗਾ। ਇਸ ਦੀ ਰਜਿਸਟ੍ਰੇਸ਼ਨ ਕੱਲ੍ਹ 11 ਵਜੇ ਤੋਂ ਸ਼ੁਰੂ ਹੋ ਰਹੀ ਹੈ।ਦੱਸ ਦਈਏ ਕਿ ਕੋਰੋਨਾ ਫੈਲਣ ਮਗਰੋਂ ਕਰਤਾਪੁਰ ਲਾਂਘਾ ਬੰਦ ਕੀਤਾ ਗਿਆ ਸੀ ਜਿਸ ਨੂੰ ਹਲੇ ਤੱਕ ਨਹੀਂ ਖੋਲ੍ਹਿਆ ਗਿਆ।