GTA News Media

Top Info Bar
22.1°C Toronto Loading date...
India Punjab

25 ਕਾਗਰਸੀ ਵਿਧਾਇਕ ਮੇਰੇ ਸੰਪਰਕ ‘ਚ ਨੇ :ਕੇਜਰੀਵਾਲ

25 ਕਾਗਰਸੀ ਵਿਧਾਇਕ ਮੇਰੇ ਸੰਪਰਕ ‘ਚ ਨੇ :ਕੇਜਰੀਵਾਲ
Share this post via:

ਅੰਮ੍ਰਿਤਸਰ:ਆਪ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ  ਅੰਮ੍ਰਿਤਸਰ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ ਨੇ ਰੇਤ ਮਾਫੀਆ ਦੇ ਬਹਾਨੇ ਸਿੱਧੂ ਦੀ ਫਿਰ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਹਿੰਮਤ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਨ੍ਹਾਂ ਨੇ ਸੀਐਮ ਚੰਨੀ ਦੇ ਸਾਹਮਣੇ ਟੋਕਿਆ ਹੈ ਕਿ ਉਹ ਰੇਤ ਨੂੰ 5 ਰੁਪਏ ਫੁੱਟ ਕਰਨ ਦਾ ਗਲਤ ਬਿਆਨ ਦੇ ਰਹੇ ਹਨ। ਪੰਜਾਬ ‘ਚ ਅਜੇ ਵੀ ਰੇਤ 20 ਰੁਪਏ ਪ੍ਰਤੀ ਫੁੱਟ ਵਿਕ ਰਿਹਾ ਹੈ।

ਕੇਜਰੀਵਾਲ ਨੇ ਚੰਨੀ ਦੇ ਆਮ ਆਦਮੀ ਹੋਣ ਦੇ ਬਿਆਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਚੰਨੀ ਵਰਗਾ ਆਮ ਆਦਮੀ ਨਹੀਂ ਹੈ। ਉਹ ਮੁੱਖ ਮੰਤਰੀ ਚੰਨੀ ਦੀ ਤਰ੍ਹਾ ਗੁੱਲੀ ਡੰਡਾ ਖੇਡਣਾ ਨਹੀਂ ਜਾਣਦਾ। ਉਹ ਆਮ ਆਦਮੀ ਹੈ ਜਿਸ ਨੇ ਸਕੂਲ ਖੋਲ੍ਹੇ, ਹਸਪਤਾਲ ਬਣਾਏ ਤੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ। ਤੇ ਜਦੋਂ ਮੌਜੂਦਾ ਵਿਧਾਇਕਾਂ ਵੱਲੋਂ ‘ਆਪ’ ਨੂੰ ਛੱਡਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਨੂੰ ਸੀਟਾਂ ਨਹੀਂ ਮਿਲ ਰਹੀਆਂ ਉਹ ਦੂਜੀਆਂ ਪਾਰਟੀਆਂ ‘ਚ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਵੀ 25 ਕਾਂਗਰਸੀ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਪਰ ਉਹ ਹੀ ਗੰਦੀ ਰਾਜਨੀਤੀ ਨਹੀਂ ਖੇਡਣਾ ਚਾਹੁੰਦਾ।ਤੇ ਜਦੋਂ ਉਨ੍ਹਾਂ ਨੂੰ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਹ ਹੱਸ ਕੇ ਚੁੱਪ ਹੋ ਗਏ।