GTA News Media

Top Info Bar
22.1°C Toronto Loading date...
Featured Job

ਹੁਣ ਨੌਕਰੀ ਦੇ ਇਸ਼ਤਿਹਾਰ ‘ਚ ਤਨਖ਼ਾਹ ਦੀ ਜਾਣਕਾਰੀ ਸ਼ਾਮਲ ਕਰਨਾ ਜ਼ਰੂਰੀ

ਹੁਣ ਨੌਕਰੀ ਦੇ ਇਸ਼ਤਿਹਾਰ ‘ਚ ਤਨਖ਼ਾਹ ਦੀ ਜਾਣਕਾਰੀ ਸ਼ਾਮਲ ਕਰਨਾ ਜ਼ਰੂਰੀ
Share this post via:

ਰੁਜ਼ਗਾਰ ਲੱਭ ਰਹੇ ਲੋਕਾਂ ਅਤੇ ਰੁਜ਼ਗਾਰਦਾਤਾਵਾਂ ਦੋਵਾਂ ਲਈ ਇੱਕ ਚੰਗੀ ਖ਼ਬਰ ਹੈ। ਓਨਟੇਰਿਓ ਸਰਕਾਰ ਇੱਕ ਨਵਾਂ ਲੇਬਰ ਕਾਨੂੰਨ ਲਿਆ ਰਹੀ ਹੈ ਜਿਸ ਵਿਚ ਹੋਰ ਤਬਦੀਲੀਆਂ ਦੇ ਨਾਲ ਨਾਲ ਹੁਣ ਨੌਕਰੀ ਦੇ ਇਸ਼ਤਿਹਾਰ ਵਿਚ ਰੁਜ਼ਗਾਰਦਾਤਾਵਾਂ ਨੂੰ ਤਨਖ਼ਾਹ ਦੀ ਜਾਣਕਾਰੀ ਸ਼ਾਮਲ ਕਰਨਾ ਜ਼ਰੂਰੀ ਹੋਵੇਗਾ। ਓਨਟੇਰਿਓ ਦੇ ਮਿਨਿਸਟਰ ਔਫ਼ ਲੇਬਰ, ਇਮੀਗ੍ਰੇਸ਼ਨ, ਟ੍ਰੇਨਿੰਗ ਐਂਡ ਸਕਿੱਲਜ਼ ਡਿਵੈਲਪਮੈਂਟ, ਡੇਵਿਡ ਪਿਚੀਨੀ ਨੇ ਕਿਹਾ, ਅਜਿਹੇ ਸਮੇਂ ਵਿੱਚ ਜਦੋਂ ਬਹੁਤ ਸਾਰੀਆਂ ਕੰਪਨੀਆਂ ਰਿਕਾਰਡ ਮੁਨਾਫ਼ੇ ਕਮਾ ਰਹੀਆਂ ਹਨ, ਇਹ ਉਚਿਤ ਹੈ ਕਿ ਉਹ ਪਾਰਦਰਸ਼ੀ ਢੰਗ ਨਾਲ ਜ਼ਾਹਰ ਕਰਨ ਕਿ ਉਹ ਕਰਮਚਾਰੀਆਂ ਨੂੰ ਕਿਵੇਂ ਤਨਖਾਹ ਦਿੰਦੀਆਂ ਹਨ।

ਤਬਦੀਲੀਆਂ ਵਿਚ ਹੌਸਪਿਟੈਲਿਟੀ ਖੇਤਰ ਨੂੰ ਖ਼ਾਸ ਤੌਰ ‘ਤੇ ਟਾਰਗੇਟ ਕੀਤਾ ਗਿਆ ਹੈ, ਜਿਨ੍ਹਾਂ ਵਿਚ ਟ੍ਰਾਇਲ ਸ਼ਿਫ਼ਟਾਂ ਦੌਰਾਨ ਬਿਨਾ ਭੁਗਤਾਨ ਕੀਤੇ ਕੰਮ ‘ਤੇ ਪਾਬੰਦੀ ਲਗਾਉਣ ਵਾਲੇ ਨਿਯਮ ਅਤੇ ਗਾਹਕ ਵੱਲੋਂ ਹੋਟਲ ਜਾਂ ਰੈਸਟੋਰੈਂਟ ਸੇਵਾਵਾਂ ਵਰਤਣ ‘ਤੇ ਭੁਗਤਾਨ ਨਾ ਕਰਨ, ਜਾਂ ਗੈਸ ਪਵਾਉਣ ਤੋਂ ਬਾਅਦ ਪੈਸੇ ਨਾ ਦੇਣ ਜਾਂ ਹੋਰ ਕਿਸੇ ਚੋਰੀ ਦੀ ਘਟਨਾ ਸਮੇਂ ਰੁਜ਼ਗਾਰਦਾਤਾਵਾਂ ਵੱਲੋਂ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਕਟੌਤੀ ਕਰਨ ਤੋਂ ਵਰਜਣ ਵਾਲੀ ਸ਼ਰਤਾਂ ਸ਼ਾਮਲ ਹਨ। ਪਰ ਇੱਕ ਅਹਿਮ ਤਬਦੀਲੀ ਸੂਬੇ ਵਿੱਚ ਰੁਜ਼ਗਾਰਦਾਤਾਵਾਂ ਲਈ ਕਿਸੇ ਵੀ ਨੌਕਰੀ ਦੀ ਪੋਸਟਿੰਗ ਵਿੱਚ ਤਨਖ਼ਾਹ ਦੀ ਰੇਂਜ ਨੂੰ ਸ਼ਾਮਲ ਕਰਨਾ ਹੋਵੇਗੀ।

ਬ੍ਰਿਟਿਸ਼ ਕੋਲੰਬੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੋਵਾਂ ਨੇ ਪਿਛਲੇ ਸਾਲ ਇਸੇ ਤਰ੍ਹਾਂ ਦੇ ਕਾਨੂੰਨ ਪਾਸ ਕੀਤੇ ਸਨ।