GTA News Media

Top Info Bar
22.1°C Toronto Loading date...
Canada Crime Punjab Toronto/GTA

ਪਤਨੀ ਨੂੰ ਅੱਗ ਲਗਾਉਣ ਦੇ ਦੋਸ਼ ‘ਚ ਪਤੀ ਕਤਲ ਦਾ ਦੋਸ਼ੀ ਕਰਾਰ

ਪਤਨੀ ਨੂੰ ਅੱਗ ਲਗਾਉਣ ਦੇ ਦੋਸ਼ ‘ਚ ਪਤੀ ਕਤਲ ਦਾ ਦੋਸ਼ੀ ਕਰਾਰ
Share this post via:

ਉਨਟਾਰੀਓ ਵਿੱਚ ਵਾਪਰੀ ਇਕ ਦਿਲ ਦਹਲਾਊ ਘਟਨਾ ਵਿੱਚ ਪਤੀ ਨੂੰ ਆਪਣੀ ਪਤਨੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਪਹਿਲੀ ਦਰਜੇ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਘਟਨਾ 17 ਜੂਨ 2022 ਨੂੰ ਟੋਰਾਂਟੋ ਦੇ ਚੈਸਟਰ ਲਾ ਬੁਲੇਵਾਰਡ ‘ਤੇ ਵਾਪਰੀ ਸੀ। ਦੋਸ਼ੀ ਨੇ ਸ਼ਰਾਬ ਅਤੇ ਫੈਂਟਾਨਿਲ ਦੇ ਪ੍ਰਭਾਵ ਹੇਠ ਆਪਣੀ ਪਤਨੀ ‘ਤੇ ਗੈਸੋਲੀਨ ਛਿੜਕ ਕੇ ਉਸਨੂੰ ਅੱਗ ਲਗਾ ਦਿੱਤੀ। ਸੀਸੀਟੀਵੀ ਫੁਟੇਜ ਵਿਚ ਦਿਖਾਇਆ ਗਿਆ ਕਿ ਜਦੋਂ ਪਤਨੀ ਕਾਊਚ ‘ਤੇ ਬੈਠੀ ਸੀ, ਪਤੀ ਨੇ ਉਸ ‘ਤੇ ਪੈਟਰੋਲ ਛਿੜਕਿਆ ਤੇ ਉਸਦਾ ਪਿੱਛਾ ਕਰਕੇ ਉਸਨੂੰ ਅੱਗ ਲਾ ਦਿੱਤੀ। ਇਸ ਹਮਲੇ ‘ਚ ਪਤਨੀ 80 ਫੀਸਦੀ ਸੜ ਗਈ ਸੀ ਅਤੇ ਹਸਪਤਾਲ ‘ਚ ਦੂਜੇ ਦਿਨ ਉਸ ਦੀ ਮੌਤ ਹੋ ਗਈ।

ਅਦਾਲਤ ਨੇ ਇਸ ਮਾਮਲੇ ਨੂੰ ‘ਖੌਫਨਾਥ’ ਘੋਸ਼ਿਤ ਕਰਦਿਆਂ ਪਤੀ ਨੂੰ ਦੋਸ਼ੀ ਕਰਾਰ ਦਿੱਤਾ। ਦੋਸ਼ੀ ਨੇ ਦਲੀਲ ਕੀਤੀ ਕਿ ਉਸ ਦਾ ਉਦੇਸ਼ ਸਿਰਫ ਪਤਨੀ ਦੇ ਲਾਲ ਵਾਲਾਂ ਨੂੰ ਸਾੜਣਾ ਸੀ, ਪਰ ਜੱਜ ਨੇ ਇਸ ਦਲੀਲ ਨੂੰ ਰੱਦ ਕਰਦਿਆਂ ਇਸਨੂੰ ਪੂਰੀ ਤਰ੍ਹਾਂ ਯੋਜਨਾਬੱਧ ਕਤਲ ਕਿਹਾ। ਪਹਿਲੀ ਦਰਜੇ ਦੀ ਹੱਤਿਆ ਲਈ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ, ਜਿਸ ਵਿੱਚ ਪੈਰੋਲ ਲਈ ਘੱਟੋ ਘੱਟ 25 ਸਾਲ ਦਾ ਸਮਾਂ ਹੈ। ਅਦਾਲਤ ਵੱਲੋਂ ਸਜ਼ਾ ਦਾ ਅੰਤਿਮ ਐਲਾਨ 7 ਨਵੰਬਰ 2024 ਨੂੰ ਕੀਤਾ ਜਾਵੇਗਾ।