GTA News Media

Top Info Bar
22.1°C Toronto Loading date...
Punjab

‘ਪੰਜਾਬ ਦੇ 500 ਪਿੰਡਾਂ ਨੂੰ ‘ਸਮਾਰਟ ਪਿੰਡ’ ਬਣਾਇਆ ਜਾਵੇਗਾ, ਸ਼ਹਿਰਾਂ ਬਰਾਬਰ ਮਿਲੇਗੀ ਹਰ ਸੁੱਖ-ਸਹੂਲਤ ‘

‘ਪੰਜਾਬ ਦੇ 500 ਪਿੰਡਾਂ ਨੂੰ ‘ਸਮਾਰਟ ਪਿੰਡ’ ਬਣਾਇਆ ਜਾਵੇਗਾ, ਸ਼ਹਿਰਾਂ ਬਰਾਬਰ ਮਿਲੇਗੀ ਹਰ ਸੁੱਖ-ਸਹੂਲਤ ‘
Share this post via:

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਸੂਬੇ ਦੇ 500 ਪਿੰਡਾਂ ਨੂੰ ‘ਸਮਾਰਟ ਪਿੰਡ’ ਬਣਾਇਆ ਜਾਵੇਗਾ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਤੇ ਖੇਡਾਂ ਤੋਂ ਇਲਾਵਾ ਹੋਰ ਜਿੰਨੀਆਂ ਵੀ ਸੁੱਖ-ਸਹੂਲਤਾਂ ਸ਼ਹਿਰਾਂ ’ਚ ਮਿਲਦੀਆਂ ਹਨ, ਉਹ ਪਿੰਡਾਂ ਵਿਚ ਮਿਲਣਗੀਆਂ।

ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ NRI ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਇਸ ਨੂੰ ਤਰਜੀਹੀ ਆਧਾਰ ’ਤੇ ਦੂਰ ਕਰੇਗੀ। ਸ੍ਰੀ ਧਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਭ ਮਸਲੇ ਹੱਲ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਇੱਕ ਮਹੀਨੇ ਤੋਂ NRI ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸੁਣ ਰਹੀ ਹੈ ਅਤੇ NRIs ਨਾਲ ਸਬੰਧਤ ਕਰੀਬ 650 ਕੇਸ ਵੱਖ-ਵੱਖ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨੂੰ ਸੌਂਪੇ ਹੋਏ ਹਨ, ਜੋ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ।