ਪੰਜਾਬ ਹੜ੍ਹ ਰਾਹਤ: ਰਾਜਪਾਲ ਨੇ PM ਮੋਦੀ ਨਾਲ ਚਰਚਾ ਕੀਤੀ।
ਨਵੀਂ ਦਿੱਲੀ: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਆਏ ਹੜ੍ਹਾਂ ਤੋਂ ਬਾਅਦ ਕੀਤੇ ਜਾ ਰਹੇ ਰਾਹਤ ਕਾਰਜਾਂ, ਪ੍ਰਭਾਵਿਤ ਪਰਿਵਾਰਾਂ ਲਈ ਸਹਾਇਤਾ, ਬੁਨਿਆਦੀ ਢਾਂਚੇ ਦੀ ਪੁਨਰਸਥਾਪਨਾ ਅਤੇ ਬਿਮਾਰੀ ਨਿਯੰਤਰਣ ਉਪਾਵਾਂ ਬਾਰੇ ਜਾਣੂ ਕਰਵਾਇਆ ਗਿਆ।
ਕਟਾਰੀਆ ਨੇ ਅੰਤਰਰਾਸ਼ਟਰੀ ਸਰਹੱਦ `ਤੇ ਸੁਰੱਖਿਆ ਅਤੇ ਆਰਥਿਕ ਵਿਕਾਸ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਅਤੇ ਚੰਡੀਗੜ੍ਹ ਵਿੱਚ “ਗਿਫ਼ਟ ਸਿਟੀ” ਸਥਾਪਤ ਕਰਨ ਦੇ ਵਿਚਾਰ ਤੇ ਵੀ ਚਰਚਾ ਕੀਤੀ। ਰਾਜਪਾਲ ਨੇ ਸਿੱਖਿਆ ਨੀਤੀ, ਉੱਚ ਸਿੱਖਿਆ ਦੇ ਸੁਧਾਰ, ਨਸ਼ਾ ਮੁਕਤੀ ਮੁਹਿੰਮ ਅਤੇ ਨਵੀਂ ਸਟਾਰਟਅੱਪ ਨੀਤੀ ਬਾਰੇ ਵੀ ਜਾਣੂ ਕਰਵਾਇਆ।
ਪੰਜਾਬ ਹੜ੍ਹ ਰਾਹਤ: ਰਾਜਪਾਲ ਨੇ PM ਮੋਦੀ ਨਾਲ ਚਰਚਾ ਕੀਤੀ। ਮੀਟਿੰਗ ਵਿੱਚ ਹੜ੍ਹ ਰਾਹਤ, ਲੰਬੇ ਸਮੇਂ ਦੇ ਵਿਕਾਸ, ਸੁਰੱਖਿਆ, ਵਿਦਿਅਕ ਸੁਧਾਰ ਅਤੇ ਆਰਥਿਕ ਪੁਨਰਸੁਰਜੀਤੀ ਸਮੇਤ ਪੰਜਾਬ ਅਤੇ ਚੰਡੀਗੜ੍ਹ ਦੇ ਵਿਸ਼ਤ੍ਰਿਤ ਵਿਕਾਸ ਰੋਡਮੈਪ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।
Check here latest News: Click here
Get Latest News on Facebook, Instagram and YouTube: