GTA News Media

Top Info Bar
22.1°C Toronto Loading date...
Punjab

ਬੀ.ਸੀ. ’ਚ ਨਫ਼ਰਤੀ ਹਮਲੇ ਦਾ ਮਾਮਲਾ, ਮੁਸਲਮਾਨ ਮਹਿਲਾ ਦੇ ਮੂੰਹ ’ਤੇ ਥੁੱਕਣ ਦੀ ਘਟਨਾ

ਬੀ.ਸੀ. ’ਚ ਨਫ਼ਰਤੀ ਹਮਲੇ ਦਾ ਮਾਮਲਾ, ਮੁਸਲਮਾਨ ਮਹਿਲਾ ਦੇ ਮੂੰਹ ’ਤੇ ਥੁੱਕਣ ਦੀ ਘਟਨਾ
Share this post via:

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨਿਊ ਵੈਸਟਮਿੰਸਟਰ ਸ਼ਹਿਰ ਵਿੱਚ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਰੈਸਟੋਰੈਂਟ ਵਿੱਚ ਕੰਮ ਕਰ ਰਹੀ ਮੁਸਲਮਾਨ ਮਹਿਲਾ ਉੱਤੇ ਇੱਕ ਔਰਤ ਨੇ ਥੁੱਕ ਦਿੱਤਾ। ਇਸ ਘਟਨਾ ਨੂੰ ਨਫ਼ਰਤੀ ਅਪਰਾਧ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਪੁਲਿਸ ਇਸ ਦੀ ਪੜਤਾਲ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਮਾਮਲਾ ਐਤਵਾਰ ਸਵੇਰੇ 10 ਵਜੇ ਦੇ ਕਰੀਬ ਵਾਪਰਿਆ, ਜਦੋਂ ਪੁਲਿਸ 5ਵੇਂ ਐਵੇਨਿਊ ਨੇੜੇ ਛੇਵੀਂ ਸਟ੍ਰੀਟ ’ਤੇ ਇਕ ਰੈਸਟੋਰੈਂਟ ਵਿੱਚ ਪਹੁੰਚੀ। ਅਧਿਕਾਰੀਆਂ ਨੂੰ ਇਹ ਦੱਸਿਆ ਗਿਆ ਕਿ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੀ ਮੁਸਲਮਾਨ ਔਰਤ ਉੱਤੇ ਇੱਕ 55 ਸਾਲ ਦੀ ਔਰਤ ਨੇ ਕਥਿਤ ਤੌਰ ’ਤੇ ਥੁੱਕਿਆ। ਮੁਲਜ਼ਮ ਔਰਤ ਨੇ ਉਸ ਸਮੇਂ ਕਾਲਾ ਅਤੇ ਚਿੱਟਾ ਟੌਪ ਪਾਇਆ ਹੋਇਆ ਸੀ।

ਮਹਿਲਾ ਮੁਲਾਜ਼ਮ ਨੇ ਹਿਜਾਬ ਪਹਿਨਿਆ ਹੋਇਆ ਸੀ, ਜਿਸ ਕਾਰਨ ਪੁਲਿਸ ਨੇ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਮੰਨਿਆ ਹੈ। ਇਸਲਾਮਿਕ ਭਾਈਚਾਰੇ ਦੇ ਆਗੂਆਂ ਨੇ ਇਸ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਕੈਨੇਡੀਅਨ ਇਸਲਾਮਿਕ ਸੋਸਾਇਟੀ ਦੇ ਡਾਇਰੈਕਟਰ ਸੋਹਰਾਬ ਅਲੀ ਨੇ ਕਿਹਾ ਕਿ ਇਹ ਘਟਨਾ ਇਸਲਾਮੋਫੋਬੀਆ ਦੇ ਵਧਦੇ ਰੁਝਾਨ ਦਾ ਸਪਸ਼ਟ ਪ੍ਰਮਾਣ ਹੈ। ਨਿਊ ਵੈਸਟਮਿੰਸਟਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੋਵੇ, ਤਾਂ ਉਹ 604 525 5411 ’ਤੇ ਸੰਪਰਕ ਕਰਨ।