GTA News Media

Top Info Bar
22.1°C Toronto Loading date...
Canada Punjab Toronto/GTA

ਵੈਂਡਰਲੈਂਡ ਵਿੱਚ, 17 ਸਾਲਾ ਕੁੜੀ ਸਵਿੰਗ ਰਾਈਡ ਤੋਂ ਡਿੱਗੀ, ਹਸਪਤਾਲ ਵਿੱਚ ਦਾਖਲ

ਵੈਂਡਰਲੈਂਡ ਵਿੱਚ, 17 ਸਾਲਾ ਕੁੜੀ ਸਵਿੰਗ ਰਾਈਡ ਤੋਂ ਡਿੱਗੀ, ਹਸਪਤਾਲ ਵਿੱਚ ਦਾਖਲ
Share this post via:

ਕੈਨੇਡਾ ਦੇ ਵੈਂਡਰਲੈਂਡ ਵਿੱਚ ਸਵਿੰਗ ਆਫ਼ ਦ ਸੈਂਚੁਰੀ ਰਾਈਡ ‘ਤੇ ਇੱਕ 17 ਸਾਲਾ ਕੁੜੀ ਡਿੱਗ ਗਈ ਅਤੇ ਮੈਡੀਕਲ ਐਮਰਜੈਂਸੀ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।

ਵੀਰਵਾਰ ਦੁਪਹਿਰ ਦੇ ਕਰੀਬ 2:30 ਵਜੇ, ਯੌਰਕ ਰੀਜਨਲ ਪੁਲਿਸ ਨੂੰ ਵੌਨ ਸਥਿਤ ਇਸ ਵੈਂਡਰਲੈਂਡ ਪਾਰਕ ਵਿੱਚ ਬੁਲਾਇਆ ਗਿਆ। ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਕੁੜੀ ਨੂੰ ਮੈਡੀਕਲ ਐਪੀਸੋਡ ਹੋਇਆ ਜਿਸ ਕਾਰਨ ਉਹ ਰਾਈਡ ਤੋਂ ਡਿੱਗ ਪਈ। ਉਸ ਦੀ ਹਾਲਤ ਬਹੁਤ ਗੰਭੀਰ ਦੱਸਣ ਵਿੱਚ ਆਈ ਹੈ।

ਵੈਂਡਰਲੈਂਡ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ 17 ਸਾਲਾ ਕੁੜੀ ਸਵਿੰਗ ਆਫ਼ ਦ ਸੈਂਚੁਰੀ ਤੋਂ ਡਿਗੀ ਅਤੇ ਇਸਦੀ ਰਿਪੋਰਟ ਸਟਾਫ਼ ਦੁਆਰਾ ਕੀਤੀ ਗਈ ਸੀ। ਬੁਲਾਰੇ ਨੇ ਕਿਹਾ, “ਸਾਡੇ ਮਹਿਮਾਨਾਂ ਅਤੇ ਸਟਾਫ਼ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।”

ਟੈਕਨੀਕਲ ਸੇਫਟੀ ਐਂਡ ਸਟੈਂਡਰਡ ਅਥਾਰਟੀ (TSSA) ਦੇ ਅਧਿਕਾਰੀਆਂ ਨੇ ਜਾਏ ਵਾਰਦਾਤ ‘ਤੇ ਸਵਾਰੀ ਦਾ ਮੁਆਇਨਾ ਕੀਤਾ ਅਤੇ ਇਸਨੂੰ ਸੁਰੱਖਿਅਤ ਮੰਨਿਆ। ਇਸ ਲਈ ਸਵਾਰੀ ਸ਼ੁੱਕਰਵਾਰ ਨੂੰ ਮੁੜ ਖੁੱਲ੍ਹੀ ਰਹੇਗੀ।