GTA News Media

Top Info Bar
22.1°C Toronto Loading date...
Punjab

ਸ਼੍ਰੋਮਣੀ ਕਮੇਟੀ 24 ਤਰੀਕ ਨੂੰ ਸ਼ੁਰੂ ਕਰੇਗੀ ਆਪਣਾ ਯੂ ਟਿਊਬ ਚੈੱਨਲ

ਸ਼੍ਰੋਮਣੀ ਕਮੇਟੀ 24 ਤਰੀਕ ਨੂੰ ਸ਼ੁਰੂ ਕਰੇਗੀ ਆਪਣਾ ਯੂ ਟਿਊਬ ਚੈੱਨਲ
Share this post via:

SGPC ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਲਈ ਆਪਣਾ ਖੁਦ ਦਾ ਯੂ ਟਿਊਬ ਚੈਨਲ ਲਾਂਚ ਕਰ ਦਿੱਤਾ ਹੈ।  24 ਜੁਲਾਈ ਨੂੰ ਯੂਟਿਊਬ ਚੈੱਨਲ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ SGPC ਨੇ ਸਾਫ ਕੀਤਾ ਕਿ ਪੀਟੀਸੀ ਨਾਲ ਸਮਝੌਤੇ ਨੂੰ ਰਿਨਿਊ ਨਹੀਂ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਉਤੇ ਸ਼੍ਰੋਮਣੀ ਕਮੇਟੀ ਦਾ ਲੋਗੋ ਲਗਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰਾ ਵੱਖਰਾ ਵਿਭਾਗ ਬਣਾਇਆ ਜਾਵੇਗਾ, ਵੱਖਰਾ ਸਟਾਫ ਰੱਖਿਆ ਜਾਵੇਗਾ। ਇਸ ਤੋਂ ਬਾਅਦ ਸੈਟੇਲਾਈਟ ਚੈੱਨਲ ਸ਼ੁਰੂ ਕਰਨ ਲਈ ਵੀ ਪ੍ਰੀਕਿਰਿਆ ਆਰੰਭੀ ਜਾਵੇਗੀ। ਕਿਸੇ ਵੀ ਵੈੱਬਸਾਈਟ ਜਾਂ ਵੈੱਬ ਚੈਨਲ ‘ਤੇ ਗੁਰਬਾਣੀ ਦੇ ਲਾਈਵ ਸਟ੍ਰਮਿੰਗ, ਡਾਊਨਲੋਡਿੰਗ ਦੇ ਅਧਿਕਾਰ ਨਹੀਂ ਦਿੱਤੇ ਜਾਣਗੇ। ਐੱਸਜੀਪੀਸੀ ਪ੍ਰਸਾਰਣ ਅਧਿਕਾਰ ਦੀ ਸਿੰਗਲ ਮਾਲਕ ਹੋਵੇਗੀ।ਗੁਰਬਾਣੀ ਚੈਨਲ ਦੇ ਪ੍ਰਸਾਰਣ ਲਈ ਬਣਾਈ ਸਬ-ਕਮੇਟੀ ਦੀ ਰਿਪੋਰਟ ਹਰ ਪਹਿਲੂ ਤੋਂ ਤਿਆਰ ਕਰ ਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ।

SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਨੂੰ ਧਿਆਨ ਵਿਚ ਰੱਖਦੇ ਹੋਏ SGPC ਨੇ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਲਈ ਟੈਕਨੀਕਲ ਸਟੂਡੀਓ ਤਿਆਰ ਕਰਨਾ ਸ਼ੁਰੂ ਕੀਤਾ ਹੈ । ਜਿਥੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਤੋਂ ਇਲਾਵਾ SGPC ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸਿੱਖ ਸੰਗਤ ਨਾਲ ਸਾਂਝਾ ਕੀਤਾ ਜਾਵੇਗਾ।