GTA News Media

Top Info Bar
22.1°C Toronto Loading date...
Canada Punjab

ਅਮਰੀਕਾ-ਕੈਨੇਡਾ ਸਰਹੱਦ ‘‍ਤੇ ਭਾਰਤੀ ਪਰਿਵਾਰ ਦੀਆਂ ਮਿਲੀਆਂ ਲਾਸ਼ਾ ਦੀ ਹੋਈ ਸ਼ਨਾਖ਼ਤ

ਅਮਰੀਕਾ-ਕੈਨੇਡਾ ਸਰਹੱਦ ‘‍ਤੇ ਭਾਰਤੀ ਪਰਿਵਾਰ ਦੀਆਂ ਮਿਲੀਆਂ ਲਾਸ਼ਾ ਦੀ ਹੋਈ ਸ਼ਨਾਖ਼ਤ
Share this post via:

ਬੀਤੇ ਦਿਨੀਂ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਦੇ ਸਮੇਂ ਭਿਆਨਕ ਬਰਫ਼ਬਾਰੀ ਵਿਚ ਅਮਰੀਕਾ ਦਾਖਿਲ ਹੁੰਦੇ ਮਾਰੇ ਗਏ ਇਕ ਪਰਿਵਾਰ ਦੇ 4 ਮੈਂਬਰਾਂ ਦੀ ਪਛਾਣ ਗੁਜਰਾਤੀ ਪਰਿਵਾਰ ਦੇ ਵਜੋਂ ਹੋਈ ਹੈ। ਇਹ ਪਰਿਵਾਰ ਅਮਰੀਕਾ ਜਾਣ ਦੀ ਕੋਸ਼ਿਸ਼ ਵਿੱਚ ਮੌਤ ਦੇ ਮੂੰਹ ਵਿੱਚ ਚਲਾ ਗਿਆ ਅਤੇ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਉਹਨਾਂ ਦਾ ਭਾਰਤ ਤੋਂ ਪਿਛੋਕੜ ਪਿੰਡ ਡਿੰਗੁਚਾ ਹੈ, ਜੋ ਗੁਜਰਾਤ ਸੂਬੇ ਦੇ ਜਿਲ੍ਹਾ ਗਾਂਧੀਨਗਰ ਵਿਚ ਹੈ।

ਪਰਿਵਾਰ ਦੀ ਸ਼ਨਾਖ਼ਤ ਜਗਦੀਸ਼ ਪਟੇਲ (35), ਉਸਦੀ ਪਤਨੀ ਵੈਸ਼ਾਲੀ ਪਟੇਲ (33) ਅਤੇ ਉਨ੍ਹਾਂ ਦੇ ਦੋ ਬੱਚਿਆਂ ਵਿਹਾਂਗੀ (12) ਅਤੇ ਮੁੰਡੇ ਧਰਮਿਕ (3) ਵਜੋਂ ਹੋਈ ਹੈ। ਇੰਨਾਂ ਦੀਆਂ ਲਾਸ਼ਾਂ ਸਰਹੱਦ ‘ਤੇ ਬਰਾਮਦ ਕੀਤੀਆਂ ਗਈਆਂ ਜਦੋਂ ਤਾਪਮਾਨ -35 ਡਿਗਰੀ ਸੈਲਸੀਅਸ ‘ਤੇ ਸੀ।