GTA News Media

Top Info Bar
22.1°C Toronto Loading date...
Canada Punjab Toronto/GTA

ਅਮਰੀਕਾ ਦੇ ਵੀਜ਼ੇ ਲਈ ਕੈਨੇਡੀਅਨਜ਼ ਨੂੰ ਹੋ ਰਹੀ ਲੰਮੀ ਉਡੀਕ

ਅਮਰੀਕਾ ਦੇ ਵੀਜ਼ੇ ਲਈ ਕੈਨੇਡੀਅਨਜ਼ ਨੂੰ ਹੋ ਰਹੀ ਲੰਮੀ ਉਡੀਕ
Share this post via:

ਅਮਰੀਕਾ ਦੇ ਵੀਜ਼ੇ ਲਈ ਕੈਨੇਡੀਅਨ ਨਾਗਰਿਕਾਂ ਅਤੇ ਪੱਕੇ ਵਸਨੀਕਾ ਨੂੰ ਉਡੀਕ ਦਾ ਸਮਾਂ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਬੀ-1 ਅਤੇ ਬੀ-2 ਵਿਜ਼ਟਰ ਵੀਜ਼ਿਆਂ ਲਈ ਟੋਰਾਂਟੋ, ਔਟਵਾ, ਕੈਲਗਰੀ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਵਿਚ ਅਪੁਆਇੰਟਮੈਂਟ ਪ੍ਰਾਪਤ ਕਰਨ ਲਈ 700 ਤੋਂ ਵੱਧ ਦਿਨਾਂ ਦੀ ਉਡੀਕ ਕਰਨੀਆਂ ਪੈ ਰਹੀਆਂ ਹਨ। ਟੋਰਾਂਟੋ ਦੇ ਲੋਕਾਂ ਨੂੰ ਇਸ ਸਮੇਂ 753 ਦਿਨਾਂ ਦੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਕੈਲਗਰੀ ਵਿੱਚ ਇਹ ਗਿਣਤੀ 839 ਦਿਨਾਂ ਤੱਕ ਪਹੁੰਚ ਚੁੱਕੀ ਹੈ। ਇਸਦੇ ਨਤੀਜੇ ਵਜੋਂ ਠੱਗੀ ਦੇ ਮਾਮਲੇ ਵੀ ਵੱਧ ਰਹੇ ਹਨ, ਜਿੱਥੇ ਕਈ ਠੱਗ ਲੋਕਾਂ ਨੂੰ ਜਲਦੀ ਅਪੁਆਇੰਟਮੈਂਟ ਦਿਵਾਉਣ ਦੇ ਵਾਅਦੇ ਨਾਲ ਧੋਖਾ ਦੇ ਰਹੇ ਹਨ। ਅਮਰੀਕੀ ਅਧਿਕਾਰੀਆਂ ਨੇ ਕੈਨੇਡੀਅਨਜ਼ ਨੂੰ ਇਹਨਾਂ ਠੱਗਾਂ ਤੋਂ ਸਚੇਤ ਰਹਿਣ ਦੀ ਅਪੀਲ ਕੀਤੀ ਹੈ।

ਆਮ ਤੌਰ ‘ਤੇ, ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ, ਪਰ ਪੱਕੇ ਵਸਨੀਕ, ਕੌਮਾਂਤਰੀ ਵਿਦਿਆਰਥੀ, ਅਤੇ ਵਿਦੇਸ਼ੀ ਕਾਮਿਆਂ ਨੂੰ ਵੀਜ਼ਾ ਲੈਣਾ ਜ਼ਰੂਰੀ ਹੁੰਦਾ ਹੈ। ਸਿਵਾਏ ਕੁਝ ਚੁਣੇ ਹੋਏ ਦੇਸ਼ਾਂ ਦੇ, ਜਿਵੇਂ ਕਿ ਆਸਟ੍ਰੇਲੀਆ ਅਤੇ ਯੂਰਪੀ ਯੂਨੀਅਨ ਦੇ ਕੁਝ ਦੇਸ਼, ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟਾਂ ਨੂੰ ਵੀ ਅਮਰੀਕਾ ਜਾਣ ਵਾਸਤੇ ਵੀਜ਼ੇ ਦੀ ਲੋੜ ਹੁੰਦੀ ਹੈ। 2023 ਵਿੱਚ, ਔਟਵਾ ਸਥਿਤ ਯੂ.ਐਸ. ਅੰਬੈਸੀ ਅਤੇ ਹੋਰ ਕੌਂਸਲੇਟਸ ਨੇ ਲਗਭਗ 2.3 ਲੱਖ ਕੈਨੇਡੀਅਨ ਵਸਨੀਕਾਂ ਨੂੰ ਵਿਜ਼ਟਰ ਵੀਜ਼ੇ ਜਾਰੀ ਕੀਤੇ ਹਨ।

ਇਸ ਸਥਿਤੀ ਕਾਰਨ ਕਈ ਕੈਨੇਡੀਅਨ ਲੋਕ ਆਪਣੀਆਂ ਯੋਜਨਾਵਾਂ ਨੂੰ ਮੁਲਤਵੀ ਕਰਨ ਲਈ ਮਜਬੂਰ ਹਨ। ਯੂ.ਐਸ. ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਮੁੱਖ ਤੌਰ ‘ਤੇ ਸਟਾਫ ਦੀ ਕਮੀ ਕਾਰਨ ਪੈਦਾ ਹੋਈ ਹੈ। ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਅਮਰੀਕੀ ਸਰਕਾਰ ਕੁਝ ਸ਼੍ਰੇਣੀਆਂ ਲਈ ਇੰਟਰਵਿਊ ਛੋਟ ਵਧਾ ਕੇ ਅਤੇ ਨਵੇਂ ਸਟਾਫ ਦੀ ਭਰਤੀ ਕਰਕੇ ਇਸ ਸਮੱਸਿਆ ਨੂੰ ਹੱਲ ਕਰ ਸਕਦੀ ਹੈ।