GTA News Media

Top Info Bar
22.1°C Toronto Loading date...
Punjab

ਅਹਿਮ ਖਬਰ: ਸੋਨੂੰ ਸੂਦ ਕਰਨਗੇ ਪਰਿਵਾਰ ਰਾਹੀਂ ਸਿਆਸੀ ਪਾਰੀ ਦੀ ਸ਼ੁਰੂਆਤ

ਅਹਿਮ ਖਬਰ: ਸੋਨੂੰ ਸੂਦ ਕਰਨਗੇ ਪਰਿਵਾਰ ਰਾਹੀਂ ਸਿਆਸੀ ਪਾਰੀ ਦੀ ਸ਼ੁਰੂਆਤ
Share this post via:

ਮੋਗਾ: ਬਾਲੀਵੁੱਡ ਸਟਾਰ ਸੋਨੂੰ ਸੂਦ ਆਪਣੇ ਪਰਿਵਾਰ ਰਾਹੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੋਗਾ ਵਿਧਾਨ ਸਭਾ ਸੀਟ ਤੋਂ ਲੜੇਗੀ। ਸੋਨੂੰ ਸੂਦ ਨੇ ਐਤਵਾਰ ਨੂੰ ਮੋਗਾ ਵਿੱਚ ਇਕ ਕਾਨਫਰੰਸ ਦੌਰਾਨ ਇਹ ਗੱਲ ਵੀ ਕਹੀ ਕਿ ਪਾਰਟੀ ਬਾਰੇ ਅਜੇ ਫੈਸਲਾ ਨਹੀਂ ਹੋਇਆ ਪਰ ਜਲਦੀ ਹੀ ਇਸ ਬਾਰੇ ਵੀ ਫੈਸਲਾ ਕਰ ਲਿਆ ਜਾਵੇਗਾ।

ਸੋਨੂੰ ਸੂਦ ਚਾਹੇ ਸਿਆਸਤ ‘ਚ ਆਉਣ ਬਾਰੇ ਕੁਝ ਨਾ ਕਹਿਣ ,ਪਰ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਮੋਗਾ ‘ਚ ਕਾਫੀ ਸਰਗਰਮ ਹੈ। ਤੇ ਚਰਚਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀ ਅਗਲੀ ਚੋਣ ਲੜ ਸਕਦੀ ਹੈ। ਸੂਤਰਾਂ ਦੇ ਅਨੁਸਾਰ ,ਉਹ ‘ਆਪ’ ਜਾਂ ਕਾਂਗਰਸ ਪਾਰਟੀ ਦੀ ਸੀਟ ਤੋਂ ਚੋਣ ਲੜੇਗੀ।ਅਤੇ ਸੋਨੂੰ ਦੋਵਾਂ ਪਾਰਟੀਆਂ ਦੀ ਸਿਆਸੀ ਨਬਜ਼ ਵੀ ਚੈੱਕ ਕਰ ਰਹੇ ਹਨ।