GTA News Media

Top Info Bar
22.1°C Toronto Loading date...
Canada Featured Punjab

ਅੱਜ ਤੋਂ ਕੈਨੇਡਾ ਵਿੱਚ ਹੈਂਡਗੰਨਜ਼ ਦੇ ਅੰਤਰਿਮ ਇੰਪੋਰਟ ਉੱਤੇ ਪਾਬੰਦੀ

ਅੱਜ ਤੋਂ ਕੈਨੇਡਾ ਵਿੱਚ ਹੈਂਡਗੰਨਜ਼ ਦੇ ਅੰਤਰਿਮ ਇੰਪੋਰਟ ਉੱਤੇ ਪਾਬੰਦੀ
Share this post via:

ਹੁਣ ਕੈਨੇਡਾ ਵਿੱਚ ਨਾ ਹੀ ਕੋਈ ਵਿਅਕਤੀ ਤੇ ਨਾ ਹੀ ਕਾਰੋਬਾਰ ਪਾਬੰਦੀਸ਼ੁਦਾ ਹੈਂਡਗੰਨਜ਼ ਇੰਪੋਰਟ ਕਰ ਸਕਣਗੇ। ਇਹ ਨਿਯਮ ਅੱਜ ਤੋਂ ਲਾਗੂ ਹੋਵੇਗਾ। ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ ਸੀ। ਇਸ ਦਾ ਮੁੱਖ ਮਕਸਦ ਕੈਨੇਡਾ ਵਿੱਚ ਹੈਂਡਗੰਨਜ਼ ਦੀ ਗਿਣਤੀ ਨੂੰ ਠੱਲ੍ਹ ਪਾਉਣਾ ਹੈ। ਮਈ ਦੇ ਮਹੀਨੇ ਲਿਬਰਲ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਹਥਿਆਰਾਂ ਨਾਲ ਸਬੰਧਤ ਹਿੰਸਾ ਉੱਤੇ ਨੂੰ ਨੱਥ ਪਾਉਣ ਲਈ ਹੈਂਡਗੰਨਜ਼ ਦੇ ਇੰਪੋਰਟ, ਖਰੀਦਣ, ਵੇਚਣ ਤੇ ਜਾਂ ਟਰਾਂਸਫਰ ਕਰਨ ਉੱਤੇ ਰੋਕ ਲਾਈ ਜਾਵੇਗੀ।

ਇਸ ਦੇ ਨਾਲ ਹੀ ਘਰੇਲੂ ਹਿੰਸਾ ਨੂੰ ਅੰਜਾਮ ਦੇਣ ਵਾਲਿਆਂ ਜਾਂ ਮੁਜਰਮਾਨਾਂ ਮਾਮਲਿਆਂ ਵਿੱਚ ਰੁੱਝੇ, ਜਿਵੇਂ ਕਿ ਸਟਾਕਿੰਗ ਆਦਿ, ਵਿਅਕਤੀਆਂ ਦਾ ਗੰਨ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਗੰਨ ਸਮਗਲਿੰਗ ਤੇ ਸਮਗਲਿੰਗ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਦੀ ਸਜ਼ਾ 10 ਤੋਂ ਵਧਾ ਕੇ 14 ਸਾਲ ਕਰਨ ਦੀ ਤਜਵੀਜ਼ ਵੀ ਦਿੱਤੀ ਗਈ ਹੈ।

ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਹੈਂਡਗੰਨਜ਼ ਉੱਤੇ ਜਲਦ ਤੋਂ ਜਲਦ ਪਾਬੰਦੀ ਲਵਾਉਣ ਲਈ ਇਹ ਰੈਗੂਲੇਟਰੀ ਸੋਧਾਂ ਪਿਛਲੀ ਬਸੰਤ ਵਿੱਚ ਹਾਊਸ ਆਫ ਕਾਮਨਜ਼ ਤੇ ਸੈਨੇਟ ਵਿੱਚ ਪੇਸ਼ ਕੀਤੀਆਂ ਸਨ। ਇਸ ਸਬੰਧੀ ਕਾਨੂੰਨ ਵਿੱਚ ਸੋਧਾਂ ਅਜੇ ਪਾਰਲੀਆਮੈਂਟ ਵੱਲੋਂ ਮਨਜ਼ੂਰ ਨਹੀਂ ਕੀਤੀਆਂ ਗਈਆਂ। ਅੱਜ ਲਾਗੂ ਹੋਣ ਜਾ ਰਹੀ ਤਬਦੀਲੀ ਉਦੋਂ ਤੱਕ ਹੀ ਜਾਰੀ ਰਹੇਗੀ ਜਦੋਂ ਤੱਕ ਪਾਰਲੀਮੈਂਟ ਵੱਲੋਂ ਇਸ ਉੱਤੇ ਸਥਾਈ ਰੋਕ ਨਹੀਂ ਲੱਗ ਜਾਂਦੀ।