GTA News Media

Top Info Bar
22.1°C Toronto Loading date...
Canada Punjab

ਅੱਜ ਦੀਆਂ ਖਾਸ ਖਬਰਾਂ

ਅੱਜ ਦੀਆਂ ਖਾਸ ਖਬਰਾਂ
Share this post via:

BC
1…ਬੀ ਸੀ ਸਰਕਾਰ ਨੇ 1984 ਵਿੱਚ ਸਿੱਖ ਨਸਲਕੁਸ਼ੀ ਨੂੰ ਸਮਰਪਿਤ, ਸਿੱਖ ਨੇਸ਼ਨ ਵਲੋਂ ਸੁਰੂ ਕੀਤੀ ਖੂਨ ਦਾਨ ਮੁਹਿੰਮ ਨੂੰ ਮਾਨਤਾ ਦਿੰਦੇ ਹੋਏ, ਨਵੰਬਰ ਮਹੀਨੇ ਨੂੰ SIKH NATION BLOOD DONATION MONTH ਐਲਾਨਿਆ ਹੈ। ਕੈਨੇਡਾ ਬਲੱਡ ਸਰਵਿਸ ਦੀ ਇਹ ਸਭ ਤੋਂ ਵੱਡੀ ਮੁਹਿੰਮ ਹੈ, ਜੋ ਹੁਣ ਤੱਕ ਲੋੱਖਾਂ ਲੋਕਾਂ ਦੀ ਜਾਨ ਬਚਾ ਚੁੱਕੀ ਹੈ।

ਮਿਸੀਸਾਗਾ
2…ਉਨਟਾਰੀੳ ਖਾਲਸਾ ਦਰਬਾਰ ਵਿਖੇ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਿਲਆ । ਰਾਗੀ ਢਾਡੀ , ਕਥਾ ਕੀਰਤਨ ਦਾ ਪ੍ਰਵਾਹ ਸਾਰਾ ਦਿਨ ਚੱਲਦਾ ਰਿਹਾ ਅਤੇ ਸੰਗਤਾਂ ਵੱਲੋਂ ਪੂਰਾ ਦਿਨ ਗੁਰੂ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕੀਰਤਨ ਸਰਵਣ ਕੀਤਾ ਗਿਆ । ਪ੍ਰਬੰਧਕਾਂ ਵੱਲੋਂ ਸਮੁੱਚੀ ਸੰਗਤ ਨੂੰ ਇਸ ਮੌਕੇ ਵਧਾਈ ਦਿੱਤੀ ਗਈ ਅਤੇ ਕਿਸਾਨਾਂ ਦੀ ਚੜਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ । ਲੋਕਾਂ ਵੱਲੋਂ ਘਰਾਂ ਵਿੱਚ ਦੀਪਮਾਲਾ ਕੀਤੀ ਗਈ ਅਤੇ ਪਟਾਕੇ ਚਲਾ ਕੇ ਇਸ ਤਿਉਹਾਰ ਦੇ ਜਸ਼ਨ ਮਨਾਏ ਗਏ ।

Canada
3…ਭਾਰਤੀ ਭਾਈਚਾਰੇ ਦਾ ਬਹੁਤ ਹੀ ਪ੍ਰਚਲਿਤ ਤਿਉਹਾਰ ਦੀਵਾਲੀ ਦੇਸ਼ ਵਿਦੇਸ਼ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਬੀਤੇ ਦਿਨ ਵੀ ਸਮੂਹ ਭਾਈਚਾਰੇ ਵੱਲੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਤੇ ਹੋਰਨਾਂ ਵਲੋਂ ਵੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ ।

ਬਰੈਂਪਟਨ
4…ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ ਅੱਜ ਆਪਣੇ ਸਾਲਾਨਾ ‘ਗਾਲਾ’ ਦਾ ਐਲਾਨ ਕੀਤਾ ਗਿਆ, ਜੋ ਕਿ ਐਤਵਾਰ, 14 ਨਵੰਬਰ ਨੂੰ ਹੋਵੇਗਾ। ਕੋਵਿਡ ਮਹਾਂਮਾਰੀ ਦੇ ਚੱਲਦਿਆਂ ਸਿਹਤ ਤੇ ਸੇਫਟੀ ਕਾਰਨਾਂ ਕਰਕੇ ਇਹ ਸਾਲਾਨਾ ਈਵੈਂਟ ਪਿਛਲੇ ਦੋ ਸਾਲਾਂ ਤੋਂ ਨਹੀਂ ਸੀ ਹੋਇਆ।ਹੁਣ ਕੋਵਿਡ ਨੂੰ ਥੋੜ੍ਹੀ ਠੱਲ੍ਹ ਪੈਣ ਕਾਰਨ ਪੂਰੀ ਅਹਿਿਤਆਤ ਵਰਤਦਿਆਂ ਹੋਇਆਂ ਕੈਨੇਡੀਅਨਜ਼ ਵੱਲੋਂ ਇਨ ਪਰਸਨ ਇੱਕਠ ਕੀਤੇ ਜਾਣ ਲੱਗੇ ਹਨ, ਪਰ ਇਨ੍ਹਾਂ ਵਿੱਚ ਲੋਕਾਂ ਦੀ ਗਿਣਤੀ ਘੱਟ ਹੀ ਰੱਖੀ ਜਾਂਦੀ ਹੈ, ਇਸ ਮੌਕੇ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਦੇ ਪ੍ਰੈਜ਼ੀਡੈਂਟ ਇੰਦਰਜੀਤ ਸਿੰਘ ਜਗਰਾਓਂ ਨੇ ਆਖਿਆ ਕਿ ਕਮਿਊਨਿਟੀ ਪੋ੍ਰਜੈਕਟਸ ਲਈ ਸਿੱਖ ਮੋਟਰਸਾਈਕਲ ਕਲੱਬ ਦੀ ਮਦਦ ਕਰਨ ਵਾਲੇ ਸਾਰੇ ਕਲੱਬਜ਼, ਗੁਰਦੁਆਰਿਆਂ, ਮੀਡੀਆ ਤੇ ਹੋਰਨਾਂ ਕਮਿਊਨਿਟੀ ਇੰਸਟੀਚਿਊਸ਼ਨਜ਼ ਦਾ ਉਹ ਦਿਲੋਂ ਧੰਨਵਾਦ ਕਰਦੇ ਹਨ।ਇਸ ਦੌਰਾਨ ਉਨ੍ਹਾਂ ਕਲੱਬ ਦੇ ਗਾਲਾਜ਼ ਲਈ ਹਰ ਸਾਲ ਬੈਂਕੁਏਟ ਫੈਸਿਿਲਟੀਜ਼ ਮੁਹੱਈਆ ਕਰਵਾਉਣ ਵਾਲੇ ਚਾਂਦਨੀ ਬੈਂਕੁਏਟ ਹਾਲ ਦੇ ਸਟਾਫ ਤੇ ਮੈਨੇਜਮੈਂਟ ਦਾ ਧੰਨਵਾਦ ਵੀ ਕੀਤਾ।

BC
5… ਬੀ ਸੀ ਦੀ ਐਂਟੀ ਗੈਂਗ ਪੁਲਿਸ ਨੇ ਦੱਸਿਆ ਹੈ ਕਿ ਇਕ ਮਸ਼ਹੂਰ ਅਤੇ ਹਿੰਸਕ ਗੈਂਗ , ਬ੍ਰਦਰਜ਼ ਕੀਪਰਜ਼ ਖ਼ਿਲਾਫ਼ ਤਿੰਨ ਸਾਲ ਦੀ ਇਕ ਜਾਂਚ ਤੋਂ ਬਾਅਦ , ਗੈਂਗ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਈ ਤੇ ਅਪਰਾਧਿਕ ਚਾਰਜ਼ ਵੀ ਲਗਾਏ ਗਏ ਹਨ। ਅੱਜ ਜਿਨ੍ਹਾਂ ਗੈਂਗ ਮੈਂਬਰਾਂ ਤੇ ਚਾਰਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ , ਉਨ੍ਹਾਂ ਵਿਚ ਕਈ ਔਰਤਾਂ ਵੀ ਸ਼ਾਮਿਲ ਹਨ।

Surrey
6…ਸਰੀ ਸਕੂਲ ਬੋਰਡ ਨੇ ਨਿਰਣਾ ਲਿਆ ਹੈ ਕਿ ਉਹ ਆਪਣੇ ਡਿਸਟਿਕ ਦੇ ਅਧਿਆਪਕਾਂ ਜਾਂ ਹੋਰ ਸਟਾਫ ਲਈ ਵੈਕਸੀਨ ਲਾਜ਼ਮੀ ਨਹੀ ਕਰਨਗੇ, ਜਿਸਤੋਂ ਮਾਪੇ ਕਾਫੀ ਪ੍ਰੇਸ਼ਾਨ ਹਨ, ਪਰ ਸਕੂਲ ਬੋਰਡ ਅਨੁਸਾਰ ਵੈਕਸੀਨ ਲਾਜ਼ਮੀ ਕਰਨ ਤੇ ਸੈਂਕੜੇ ਸਟਾਫ ਦੀ ਕਮੀ ਨੂੰ ਪੂਰੀ ਕਰਨਾ ਔਖਾ ਹੋ ਜਾਵੇਗਾ, ਜਿਸ ਕਾਰਨ ਉਨਾਂ ਇਹ ਨਿਰਣਾ ਲਿਆ ਹੈ।

BC
7…ਕੋਵਿਡ-19 ਮਹਾਂਮਾਰੀ ਦੇ ਮਾੜੇ ਪ੍ਰਭਾਵ ਤੋਂ ਦੁੱਧ ਵੀ ਨਹੀਂ ਬਚ ਸਕਿਆ , ਜਿਸ ਦੀਆਂ ਕੀਮਤਾਂ ਵਿਚ, ਅਗਲੇ ਸਾਲ ਦੇ ਸ਼ੁਰੂ ਤੋਂ ਵੱਡਾ ਵਾਧਾ ਹੋ ਸਕਦਾ ਹੈ । ਇਸ ਦਾ ਕਾਰਨ ਡੈਰੀ ਫ਼ਾਰਮਰਜ਼ ਦੀ ਲਾਗਤ ਵਿਚ ਆਏ ਵਾਧੇ ਨਾਲ ਸਬੰਧਤ ਦੱਸਿਆ ਗਿਆ ਹੈ । ਡੈਰੀ ਕਿਸਾਨ ਜਿਥੇ ਇਸ ਵਾਧੇ ਦਾ ਸਵਾਗਤ ਕਰ ਰਹੇ ਹਨ , ਉਥੇ ਹੀ ਖਪਤਕਾਰਾਂ ਨੂੰ, ਅਪਣਾ ਖ਼ਰਚਾ ਵਧਣ ਦੀ ਚਿੰਤਾ ਹੈ।

ਕਿਊਨਜ ਪਾਰਕ
8…ਫੋਰਡ ਸਰਕਾਰ ਵੱਲੋਂ ਆਪਣੀ ਫਾਲ ਇਕਨੌਮਿਕ ਸਟੇਟਮੈਂਟ ਜਾਰੀ ਕੀਤੀ ਗਈ। ਇਸ ਵਿੱਚ ਸਰਕਾਰ ਨੇ ਇੰਫਰਾਸਟ੍ਰਕਚਰ ਪੋ੍ਜੈਕਟਾਂ, ਜਿਨ੍ਹਾਂ ਵਿੱਚ ਹਾਈਵੇਅਜ਼ ਵੀ ਸ਼ਾਮਲ ਹਨ, ਤੇ ਅਗਲੇ ਸਾਲ ਓਨਟਾਰੀਓ ਦੇ ਪਰਿਵਾਰਾਂ ਦੇ ਸਟੇਅਕੇਸ਼ਨ ਦਾ ਆਨੰਦ ਮਾਨਣ ਲਈ ਟੈਕਸ ਕ੍ਰੈਡਿਟ ਨੂੰ ਵੀ ਸ਼ਾਮਲ ਕੀਤਾ। ਬਿਲਡ ਓਨਟਾਰੀਓ ਪਲੈਨ ਵਿੱਚ ਅਗਲੇ 10 ਸਾਲਾਂ ਵਿੱਚ ਸਰਕਾਰ ਨੇ ਅਹਿਮ ਪ੍ਰੋਜੈਕਟਸ ਉੱਤੇ 148.1 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਬਣਾਈ ਹੈ। ਮਾਰਚ ਵਿੱਚ 2021 ਦਾ ਬਜਟ ਐਲਾਨੇ ਜਾਣ ਮੌਕੇ ਜੋ ਐਲਾਨ ਕੀਤਾ ਗਿਆ ਸੀ ਉਸ ਨਾਲੋਂ ਇਹ 2.7 ਬਿਲੀਅਨ ਡਾਲਰ ਵੱਧ ਹੈ। ਇਸ ਦੇ ਨਾਲ ਹੀ ਪ੍ਰੋਵਿੰਸ ਵੱਲੋਂ ਸਾਲ 2021-2022 ਲਈ 21.5 ਬਿਲੀਅਨ ਡਾਲਰ ਦੇ ਘਾਟੇ ਦਾ ਐਲਾਨ ਵੀ ਕੀਤਾ।