GTA News Media

Top Info Bar
22.1°C Toronto Loading date...
Canada Punjab Toronto/GTA

ਅੱਪਰ ਬੀਚਸ ਵਿੱਚ ਫਾਇਰ ਤੋਂ ਬਾਅਦ 70 ਸਾਲਾ ਔਰਤ ਦੀ ਮੌਤ

ਅੱਪਰ ਬੀਚਸ ਵਿੱਚ ਫਾਇਰ ਤੋਂ ਬਾਅਦ 70 ਸਾਲਾ ਔਰਤ ਦੀ ਮੌਤ
Share this post via:

ਬੁੱਧਵਾਰ ਸ਼ਾਮ ਨੂੰ ਅੱਪਰ ਬੀਚਸ ਵਿੱਚ ਦੋ-ਅਲਾਰਮ ਫਾਇਰ ਦੇ ਬਾਅਦ 70 ਸਾਲਾਂ ਇੱਕ ਔਰਤ ਦੀ ਮੌਤ ਹੋ ਗਈ।

ਅੱਗ ਬੁਝਾਊ ਅਮਲੇ ਨੇ 751 ਵੁੱਡਬਾਈਨ ਐਵੇਨਿਊ, ਜੈਰਾਰਡ ਸਟ੍ਰੀਟ ਈਸਟ ਨੇੜੇ, ਰਾਤ ​​9:30 ਵਜੇ ਤੋਂ ਠੀਕ ਬਾਅਦ ਘਟਨਾ ਸਥਾਨ ਤੇ ਪਹੁੰਚ ਕੀਤੀ।

ਜਦੋਂ ਉਹ ਇਮਾਰਤ ਵਿੱਚ ਇੱਕ ਯੂਨਿਟ ਦੇ ਅੰਦਰ ਲੱਗੀ ਅੱਗ ਵਾਲੇ ਸਥਾਨ ਤੇ ਪਹੁੰਚੇ ਤਾਂ ਉਥੇ ਉਨਾਂ ਇੱਕ ਔਰਤ ਨੂੰ ਬਾਹਰ ਕੱਢਿਆ।

ਪੁਲਿਸ ਨੇ ਦੱਸਿਆ ਕਿ ਔਰਤ ਨੂੰ  ਜਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਪਰ  ਉਸ ਨੇ ਦਮ ਤੋੜ ਦਿੱਤਾ।

ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ।

ਫਾਇਰ ਮਾਰਸ਼ਲ ਦਾ ਦਫਤਰ ਜਾਂਚ ਕਰ ਰਿਹਾ ਹੈ।