GTA News Media

Top Info Bar
22.1°C Toronto Loading date...
Punjab

ਇਟਲੀ ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਪੰਜਾਬ ’ਚੋਂ ਗ੍ਰਿਫ਼ਤਾਰ

ਇਟਲੀ ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਪੰਜਾਬ ’ਚੋਂ ਗ੍ਰਿਫ਼ਤਾਰ
Share this post via:

ਬੀਤੇ ਦਿਨੀਂ ਇਟਲੀ ਨਾਲ ਸਬੰਧਤ ਇਕ ਵਿਅਕਤੀ ਵੱਲੋਂ ਇਕ ਵੀਡੀਓ ਜਾਰੀ ਕਰ ਸੋਸ਼ਲ ਮੀਡੀਆ ਰਾਹੀਂ ਸ੍ਰੀ ਗੁਟਕਾ ਸਾਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਸਮੁੱਚੇ ਜਗਤ ਦੀਆਂ ਸੰਗਤਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਸੀ। ਇਸ ਘਟਨਾ ਬਾਰੇ ਇਟਲੀ ਦੀ ਇੰਡੀਅਨ ਸਿੱਖ ਕਮਿਊਨਿਟੀ ਵੱਲੋਂ ਬਹੁਤ ਹੀ ਜੰਗੀ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਸੀ ਕਿ ਦੋਸ਼ੀ ਤੱਕ ਕਿਵੇਂ ਪਹੁੰਚਾਇਆ ਜਾਵੇ।

ਸ੍ਰੀ ਫਤਿਹਗੜ੍ਹ ਸਾਹਿਬ ਦੀ ਪੁਲਸ ਵੱਲੋਂ ਇਸ ਘਟਨਾ ਨੂੰ  ਅੰਜਾਮ ਦੇਣ ਵਾਲੇ ਹਰਮਿੰਦਰ ਸਿੰਘ ਵਾਸੀ ਬਦੂਸ਼ੀ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਇਸ ਸਬੰਧੀ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਇਟਲੀ ਸਥਿਤ ਭਾਰਤੀ ਦੂਤਾਵਾਸ ਅਤੇ ਇਟਲੀ ਦੀ ਪੁਲਸ ਦੇ ਸਪੰਰਕ ਵਿਚ ਸਨ । ਦੋਸ਼ੀ ਨੇ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਿੱਥੇ ਕੀਤੀ, ਇਹ ਹਾਲੇ ਜਾਂਚ ਅਧੀਨ ਹੈ ਅਤੇ ਪੰਜਾਬ ਪੁਲਸ ਇਸ ਬਾਰੇ ਦੋਸ਼ੀ ਤੋਂ ਜਾਣਕਾਰੀ ਹਾਸਲ ਕਰਕੇ ਜ਼ਰੂਰ ਨਸ਼ਰ ਕਰੇਗੀ ਕਿ ਆਖ਼ਰਕਾਰ ਦੋਸ਼ੀ ਨੇ ਇਸ ਘਟਨਾ ਨੂੰ ਕਿਉਂ ਅੰਜਾਮ  ਦਿੱਤਾ।