GTA News Media

Top Info Bar
22.1°C Toronto Loading date...
Punjab Toronto/GTA

ਈਟੋਬੀਕੋ  ਵਿੱਚ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਇੱਕ 20 ਸਾਲਾ ਵਿਅਕਤੀ ਦੀ ਮੌਤ 

ਈਟੋਬੀਕੋ  ਵਿੱਚ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਇੱਕ 20 ਸਾਲਾ ਵਿਅਕਤੀ ਦੀ ਮੌਤ 
Share this post via:

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ 20 ਸਾਲ ਦੇ ਇੱਕ ਵਿਅਕਤੀ ਦੀ ਰਾਤੋ ਰਾਤ ਈਟੋਬੀਕੋ ਵਿੱਚ ਕਈ ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇੰਸਪੈਕਟਰ ਇਸ਼ਮੇਲ ਮੁਸਾਹ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ 11:57 ਵਜੇ ਹੰਬਰ ਕਾਲਜ ਅਤੇ ਜੌਨ ਗਾਰਲੈਂਡ ਬੁਲੇਵਰਡਸ ‘ਤੇ ਚਾਕੂ ਮਾਰਨ ਦੀ ਰਿਪੋਰਟ ‘ਤੇ ਬੁਲਾਇਆ ਗਿਆ ਸੀ।

ਜਿਥੇ ਉਨਾਂ ਚਾਕੂ ਦੇ ਜ਼ਖਮਾਂ ਨਾਲ ਇੱਕ ਆਦਮੀ ਨੁੰ ਬੁਰੀ ਤਰਾਂ ਜ਼ਖਮੀ ਹਾਲਤ ‘ਚ ਪਾਇਆ।

ਪੈਰਾਮੈਡਿਕਸ ਅਤੇ ਫਾਇਰਫਾਈਟਰਜ਼ ਨੇ ਘਟਨਾ ਸਥਾਨ ‘ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ।

ਉਸ ਨੂੰ ਜਾਨਲੇਵਾ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪੀੜਤ ਦੀ ਪਛਾਣ ਨਹੀਂ ਹੋ ਸਕੀ।

ਇਹ ਟੋਰਾਂਟੋ ਵਿੱਚ 2021 ਦਾ 63 ਵਾਂ ਕਤਲ ਹੈ।