GTA News Media

Top Info Bar
22.1°C Toronto Loading date...
Canada Crime Punjab

ਐਬਸਫੋਰਡ ਦੇ ਦੋ ਗੈਂਗਸਟਰਾਂ ਨੂੰ ਜ਼ਮਾਨਤ ਮਿਲਣ ‘ਤੇ ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ

ਐਬਸਫੋਰਡ ਦੇ ਦੋ ਗੈਂਗਸਟਰਾਂ ਨੂੰ ਜ਼ਮਾਨਤ ਮਿਲਣ ‘ਤੇ ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ
Share this post via:

ਐਬਸਫੋਰਡ ਦੇ ਦੋ ਪੰਜਾਬੀ ਗੈਂਗਸਟਰਾਂ ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਪੁਲਿਸ ਨੇ ਸਥਾਨਕ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ਨੂੰ ਫਰਵਰੀ ਮਹੀਨੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਰਜੈਂਟ ਪੌਲ ਵਾਕਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਮਾਨਤ ਦੀਆਂ ਸ਼ਰਤਾਂ ਅਨੁਸਾਰ ਇਹ ਦੋਵੇਂ ਘਰੋਂ ਬਾਹਰ ਨਹੀਂ ਜਾ ਸਕਦੇ ਅਤੇ ਹਥਿਆਰ ਰੱਖਣ ਤੋਂ ਵੀ ਰੋਕਿਆ ਗਿਆ ਹੈ। ਉਨ੍ਹਾਂ ਨੂੰ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੇ ਉਪਯੋਗ ਤੋਂ ਵੀ ਬਚਣਾ ਹੋਵੇਗਾ।

ਪੁਲਿਸ ਨੇ ਕਿਹਾ ਕਿ ਇਹ ਦੋਵੇਂ ਲੋਕਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਹਨ। ਜੇ ਇਹ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੇ ਹੋਣ ਤਾਂ ਤੁਰੰਤ 911 ਜਾਂ 604-859-5225 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅਨਮੋਲ ਸੰਧੂ ਅਤੇ ਨਵਪ੍ਰੀਤ ਧਾਲੀਵਾਲ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਨ੍ਹਾਂ ਦੀ ਜਾਇਦਾਦਾਂ ਵਿਚ ਦੋ ਵੱਡੇ ਮਕਾਨ ਅਤੇ ਦੋ ਕੌਂਡੋਜ਼ ਸ਼ਾਮਲ ਹਨ, ਜਿਨ੍ਹਾਂ ਦੀ ਕੁੱਲ ਕੀਮਤ 60 ਲੱਖ ਡਾਲਰ ਦੱਸੀ ਗਈ ਹੈ।

ਮੈਟਰੋ ਵੈਨਕੂਵਰ ਵਿਚ, ਪੁਲਿਸ ਨੇ 5 ਲੱਖ ਡਾਲਰ ਮੁੱਲ ਦੇ ਨਸ਼ਿਆਂ ਦੇ ਨਾਲ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਿਆਂ ਵਿਚ 5 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ, ਜਿਨ੍ਹਾਂ ਕੋਲੋਂ 15 ਕਿਲੋ ਐਮ.ਡੀ.ਐਮ.ਏ., 8.5 ਕਿਲੋ ਫੈਂਟਾਨਿਲ, ਅਤੇ ਇਕ ਕਿਲੋ ਕੋਕੀਨ ਬਰਾਮਦ ਹੋਈ ਹੈ। ਉਨ੍ਹਾਂ ਕੋਲੋਂ ਸਾਢੇ ਚਾਰ ਹਜ਼ਾਰ ਗੋਲੀਆਂ ਅਤੇ ਬਹੁਤ ਸਾਰਾ ਨਕਦ ਪੈਸਾ ਵੀ ਬਰਾਮਦ ਕੀਤਾ ਗਿਆ। ਇਸ ਸਬੰਧੀ, 21 ਸਾਲਾ ਰਾਇਲੀ ਜੌਹਲ, 31 ਸਾਲਾ ਰੇਮੰਡ ਬਰਾਊਨ, ਜੈਕਬ ਬਰਾਊਨ, ਕ੍ਰਿਸਟੀਨਾ ਸੁਇਡੀ ਅਤੇ ਡੈਨੀਕਾ ਜੈਲਬਰਟ ਦੀ ਪਛਾਣ ਕੀਤੀ ਗਈ ਹੈ। ਰੇਮੰਡ ਬਰਾਊਨ ਨੂੰ ਹਥਿਆਰਾਂ ਦੇ ਦੋਸ਼ਾਂ ਕਾਰਨ ਜ਼ਮਾਨਤ ਨਹੀਂ ਮਿਲੀ, ਜਦਕਿ ਬਾਕੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਦੀ ਅਗਲੀ ਪੇਸ਼ੀ 14 ਅਗਸਤ ਨੂੰ ਸਰੀ ਪ੍ਰੋਵਿਨਸ਼ੀਅਲ ਕੋਰਟ ਵਿਚ ਹੋਵੇਗੀ।