GTA News Media

Top Info Bar
22.1°C Toronto Loading date...
Canada Crime Punjab

ਐਲਬਰਟਾ ਤੋਂ ਕੈਨੇਡਾ ਦੇ ਪੰਜਾਬੀ ਗੈਂਗਸਟਰ ਹਿਤਕਰਨ ਜੌਹਲ ਦੇ ਕਤਲ ਦੇ ਸ਼ੱਕੀ ਦੀ ਗ੍ਰਿਫ਼ਤਾਰੀ

ਐਲਬਰਟਾ ਤੋਂ ਕੈਨੇਡਾ ਦੇ ਪੰਜਾਬੀ ਗੈਂਗਸਟਰ ਹਿਤਕਰਨ ਜੌਹਲ ਦੇ ਕਤਲ ਦੇ ਸ਼ੱਕੀ ਦੀ ਗ੍ਰਿਫ਼ਤਾਰੀ
Share this post via:
ਕੈਨੇਡਾ ਵਿੱਚ ਵੱਖ-ਵੱਖ ਜਗ੍ਹਾਂ ‘ਤੇ ਗੈਂਗਸਟਰਵਾਦ ਨਾਲ ਜੁੜੇ ਹਸ੍ਤੀਆਂ ਦੇ ਕਤਲਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਹਾਲ ਹੀ ਵਿੱਚ, ਵੈਨਕੂਵਰ ਪੁਲਿਸ ਨੇ ਪੰਜਾਬੀ ਗੈਂਗਸਟਰ ਹਿਤਕਰਨ ਜੌਹਲ ਦੇ ਕਤਲ ਮਾਮਲੇ ਵਿੱਚ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 27 ਸਾਲ ਦੇ ਇਸ ਮੁਲਜ਼ਿਮ ਨੂੰ ਐਲਬਰਟਾ ਤੋਂ ਕਾਬੂ ਕੀਤਾ ਗਿਆ। ਇਸ ਗ੍ਰਿਫ਼ਤਾਰੀ ਵਿੱਚ ਐਲਬਰਟਾ ਆਰਸੀਐਮਪੀ ਅਤੇ ਕੈਲਗਰੀ ਪੁਲਿਸ ਨੇ ਵੀ ਸਹਿਯੋਗ ਦਿੱਤਾ। ਮੁਲਜ਼ਿਮ ‘ਤੇ ਪਹਿਲੇ ਦਰਜੇ ਦੀ ਹੱਤਿਆ ਅਤੇ ਹੋਰ ਕਈ ਗੰਭੀਰ ਦੋਸ਼ ਲਗਾਏ ਗਏ ਹਨ।

ਇਸ ਤੋਂ ਇਲਾਵਾ, ਸਰੀ ਦੇ ਵ੍ਹਾਲੀ ਇਲਾਕੇ ਵਿੱਚ ਵੀ ਹੋਈ ਛੁਰੇਬਾਜ਼ੀ ਦੇ ਮਾਮਲੇ ਵਿੱਚ ਪੁਲਿਸ ਨੇ 44 ਸਾਲਾ ਸੁਖਜੀਤ ਹਾਂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਵਿੱਚ ਇਕ ਸ਼ਖਸ ਜ਼ਖਮੀ ਹੋਇਆ ਸੀ, ਜਿਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਸੰਪਰਕ ਕਰਨ।