GTA News Media

Top Info Bar
22.1°C Toronto Loading date...
Canada Featured Punjab

ਕਨੇਡਾ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦਾ ਨਿੱਘਾ ਸਵਾਗਤ

ਕਨੇਡਾ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦਾ ਨਿੱਘਾ ਸਵਾਗਤ
Share this post via:

ਟੋਰਾਟੋ ( ਬਲਜਿੰਦਰ ਸੇਖਾ ) – ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ.ਕੁਲਤਾਰ ਸਿੰਘ ਸੰਧਵਾ ਦਾ ਆਮ ਆਦਮੀ ਪਾਰਟੀ ਟੋਰਾਟੋ (ਕਨੇਡਾ)ਵਲੰਟੀਅਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਟੋਰਾਟੋ ਏਅਰਪੋਰਟ ਦੇ ਨੇੜੇ ਇਹ ਸਮਾਰੋਹ ਆਪ ਕਨੇਡਾ ਦੇ ਹਰਪ੍ਰੀਤ ਖੋਸਾ ,ਕਮਲਜੀਤ ਸਿੱਧੂ, ਸੋਹਣ ਸਿੰਘ ਢੀਡਸਾ
ਪਾਲ ਰੰਧਾਵਾ, ਡਾਕਟਰ ਗੁਰਦੀਪ ਸਿੰਘ ਗਰੇਵਾਲ਼ ਜੱਸ ਸਿੱਧੂ ਦੇ ਆਦਿ ਸਹਿਯੋਗ ਨਾਲ ਕੀਤਾ ਗਿਆ ।ਸਪੀਕਰ ਸੰਧਵਾਂ ਨੇ ਭਾਵਪੂਰਕ ਭਾਸ਼ਨ ਵਿੱਚ ਸਮੂਹ ਕਨੇਡੀਅਨਾ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋ ਚੋਣਾ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ । ਭਰੋਸਾ ਦਿੱਤਾ ਕਿ ਸਰਕਾਰ ਤੁਹਾਡੇ ਭਰੋਸੇ ਤੇ ਖਰੀ ਉੱਤਰੇਗੀ।ਉਹਨਾਂ ਕਿਹਾ ਕਿ ਪੰਜਾਬ ਤੋ ਕਨੇਡਾ ਦੇ ਲਈ ਫਲਾਈਟਾਂ ਲਈ ਕੇਂਦਰ ਸਰਕਾਰ ਨਾਲ ਪਹਿਲ ਦੇ ਅਧਾਰ ਤੇ ਗੱਲ ਕਰੇਗੀ ।ਐਨ ਆਰ ਆਈ ਦੀ ਸੁਰੱਖਿਆ ਤੇ ਕੰਮ ਕਾਰ ਦਾ ਜਿੰਮਾ ਸਰਕਾਰ ਦਾ ਹੋਵੇਗਾ ।ਮੀਡੀਏ ਵੱਲੋਂ ਜਸ਼ਵੀਰ ਸ਼ਮੀਲ ਰੈਡ ਐਫ ਐਮ ਰੇਡੀਓ , ਹਰਚੰਦ ਸਿੰਘ ਬਾਸੀ , ਨੇ ਸੰਬੋਧਨ ਕੀਤਾ ਬਲਜਿੰਦਰ ਸੇਖਾ ਨੇ ਕਨੇਡਾ ਦੇ ਸੁਮੱਚੇ ਮੀਡੀਏ ਵੱਲੋਂ ਸਪੀਕਰ ਸੰਧਵਾਂ ਦਾ ਕਨੇਡਾ ਵਿੱਚ ਆਉਣ ਤੇ ਸਵਾਗਤ ਕੀਤਾ ।ਸਹੂਲਤਾਂ ਤੋ ਸੱਖਣੇ ਤੇ ਸੇਖਾ ਕਲਾਂ ਠੱਠੀ ਭਾਈ ਸਰਕਾਰੀ ਹਸਪਤਾਲ ਦਾ ਮੁੱਦਾ ਉਹਨਾਂ ਦੇ ਧਿਆਨ ਵਿੱਚ ਵਿਸੇਸ ਤੌਰ ਤੇ ਲੈ ਕੇ ਆਂਦਾ ।ਅਖੀਰ ਤੇ ਸੰਚਾਲਕ ਹਰਪ੍ਰੀਤ ਖੋਸਾ ਨੇ ਸਭਨਾ ਦਾ ਪਹੁੰਚਣ ਤੇ ਵਿਸੇਸ ਤੌਰ ਤੇ ਧੰਨਵਾਦ ਕੀਤਾ ।ਇਸ ਮੌਕੇ ਨਰਿੰਦਰ ਸੈਣੀ, ਅੰਮ੍ਰਿਤਪਾਲ ਸਿੰਘ, ਆਲਮਜੀਤ ਸਿੰਘ ਮਾਨ
ਸੁਖਜੀਤ ਬਰਾੜ, ਰੁਪਿੰਦਰ ਗਰੇਵਾਲ਼ ਸੰਦੀਪ ਬਰਾੜ ਹਾਜਿਰ ਸਨ ।