GTA News Media

Top Info Bar
22.1°C Toronto Loading date...
Punjab

ਕਰਨ ਔਜਲਾ ਤੇ ਅਨਮੋਲ ਬਿਸ਼ਨੋਈ ਦੀ ਵੀਡੀਓ ਹੋਈ ਵਾਇਰਲ, ਮੂਸੇਵਾਲਾ ਦੇ ਪਿਤਾ ਦਾ ਆਇਆ ਪ੍ਰਤੀਕਰਮ

ਕਰਨ ਔਜਲਾ ਤੇ ਅਨਮੋਲ ਬਿਸ਼ਨੋਈ ਦੀ ਵੀਡੀਓ ਹੋਈ ਵਾਇਰਲ, ਮੂਸੇਵਾਲਾ ਦੇ ਪਿਤਾ ਦਾ ਆਇਆ ਪ੍ਰਤੀਕਰਮ
Share this post via:

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਪੰਜਾਬੀ ਗਾਇਕ ਕਰਨ ਔਜਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਕਾਫੀ ਸੁਰਖੀਆਂ ਵਿੱਚ ਹੈ। ਇਸ ਵੀਡੀਓ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਇਸ ਵਾਇਰਲ ਵੀਡੀਓ ‘ਚ ਕਰਨ ਔਜਲਾ ਅਤੇ ਸ਼ੈਰੀ ਮਾਨ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ, ਜਿੱਥੇ ਉਨ੍ਹਾਂ ਦੇ ਨਾਲ ਅਨਮੋਲ ਬਿਸ਼ਨੋਈ ਖੜ੍ਹਾ ਨਜ਼ਰ ਆ ਰਹੇ ਹਨ।

ਜਿਵੇਂ ਹੀ ਇਹ ਵੀਡੀਓ ਵਾਇਰਲ ਹੋਣ ਲੱਗੀ, ਕਰਨ ਔਜਲਾ ਅਤੇ ਸ਼ੈਰੀ ਮਾਨ ਨੇ ਇਸ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਕਿ ਉਨ੍ਹਾਂ ਨੇ ਕਿੱਥੇ ਪਰਫਾਰਮ ਕਰਨਾ ਹੈ, ਕੌਣ ਆਉਣਾ ਹੈ ਅਤੇ ਕੌਣ ਨਹੀਂ। ਇਸ ਬਿਆਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਾਰਿਆਂ ਦੀ ਮਿਲੀਭੁਗਤ ਨਜ਼ਰ ਆ ਰਹੀ ਹੈ। ਜਦੋਂ ਵੀ ਕਿਤੇ ਕੋਈ ਪ੍ਰੋਗਰਾਮ ਕਰਨਾ ਹੁੰਦਾ ਹੈ, ਉਸ ਤੋਂ ਪਹਿਲਾਂ ਉਸ ਵਿਅਕਤੀ ਦੀ ਕੀ ਇੱਜ਼ਤ ਹੁੰਦੀ ਹੈ, ਇਹ ਸਭ ਪਤਾ ਹੁੰਦਾ ਹੈ।

ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ (ਕਰਨ ਔਜਲਾ) ਆਪਣਾ ਪੱਖ ਹੋ ਸਕਦਾ ਹੈ ਪਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਕਿ ਕਲਾਕਾਰ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ। ਬਲਕੌਰ ਸਿੰਘ ਨੇ ਇਹ ਬਿਆਨ ਇਕ ਨਿੱਜੀ ਚੈਨਲ ਨੂੰ ਦਿੱਤਾ ਹੈ। ਹਾਲਾਂਕਿ ਇਸੇ ਇੰਟਰਵਿਊ ’ਚ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਉਹ (ਕਰਨ ਔਜਲਾ) ਆਪਣੀ ਜਗ੍ਹਾ ਸਹੀ ਹੈ, ਕਲਾਕਾਰ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਸਾਹਮਣੇ ਕੌਣ ਖੜ੍ਹਾ ਹੈ ਪਰ ਇਹ ਤਾਂ ਪਤਾ ਹੁੰਦਾ ਹੈ ਕਿ ਅਸੀਂ ਪ੍ਰੋਗਰਾਮ ਕਿਥੇ ਕਰਨ ਜਾ ਰਹੇ ਹਾਂ।