ਕਿਸਾਨ ਜਥੇਬੰਦੀਆਂ ਨਾਲ ਇਸ ਦਿਨ ਕਰਨਗੇ ਮੀਟਿੰਗ ਪੰਜਾਬ ਦੇ ਸੀ ਐਮ ਚਰਨਜੀਤ ਚੰਨੀ
ਚੰਡੀਗੜ੍ਹ: ਪੰਜਾਬ ਦੇ 32 ਕਿਸਾਨ ਜੱਥੇਬੰਦੀਆਂ ਦੀ ਜਥੇਬੰਦੀ 17 ਨਵੰਬਰ ਨੂੰ ਸਵੇਰੇ ਹੀ 11 ਵਜੇ ਚੰਡੀਗੜ੍ਹ ‘ਚ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲੇਗੀ। ਅਤੇ ਮੀਟਿੰਗ ਤੋਂ ਬਾਅਦ ਕਿਸਾਨ ਭਵਨ ‘ਚ ਹੀ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ-ਏਕਤਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਚਰਨਜੀਤ ਚੰਨੀ ਨਾਲ ਗੱਲਬਾਤ ਦੌਰਾਨ ਕਈ ਮੰਗਾਂ ਉਠਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਮੁੱਖ ਮੰਗਾਂ ‘ਚੋਂ ਡੀ.ਏ.ਪੀ. ਝੋਨੇ ਦਾ ਅਨੁਮਾਨਤ ਸਟਾਕ ਤੇ ਸਮੇਂ ਸਿਰ ਸਪਲਾਈ, ਝੋਨੇ ਦੀ ਖਰੀਦ ਨਿਰੰਤਰ ਜਾਰੀ ਰੱਖਣ, ਗੁਲਾਬੀ ਸੁੰਡੀ ਨਾਲ ਤਬਾਹ ਹੋਈ ਕਪਾਹ ਤੇ ਮੱਕੀ ਦੀ ਫਸਲ ਦਾ ਮੁਆਵਜ਼ਾ, ਕਿਸਾਨਾਂ ਦਾ ਕਰਜ਼ਾ, ਫਿਰੋਜ਼ਪੁਰ ਕਾਂਡ ‘ਚ ਸ਼ਾਮਲ ਅਕਾਲੀ ਆਗੂਆਂ ਦੀ ਗ੍ਰਿਫਤਾਰੀ, ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਜਲਦੀ ਮੁਆਵਜ਼ਾ ਦੇਣ ਤੋਂ ਬਿਨਾ, ਰੁਜ਼ਗਾਰ, ਸਬਜ਼ੀ ਉਤਪਾਦਕਾਂ ਨੂੰ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ ਸਮੇਤ ਖੇਤੀ ਦੇ ਨਾਲ ਸੰਬੰਧਿਤ ਹੋਰ ਮਹੱਤਵਪੂਰਨ ਮੁੱਦੇ ਵੀ ਉਠਾਏ ਜਾਣਗੇ।