ਕਿਸਾਨ ਜਥੇਬੰਦੀਆਂ ਵੱਲੋ ਚੋਣਾ ਲੜਨ ਦੇ ਐਲਾਨ ਮਗਰੋ ਤੇ ਦੀਪ ਸਿੱਧੂ ਨੇ ਜਥੇਬੰਦੀਆ ਤੇ ਕੀਤਾ ਸਬਦੀ ਹਮਲਾ
ਕਿਸਾਨ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਮਗਰੋਂ ਦੀਪ ਸਿੱਧੂ ਨੇ ਤਿੱਖੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਫੇਸਬੁੱਕ ਤੇ ਪੋਸਟ ਪਾ ਕੇ ਕਿਹਾ ਹੈ ਕਿ ਇੱਕੋ ਮੌਕੇ 22 ਬਿੱਲੀਆ ਥੈਲੇ ਵਿੱਚੋਂ ਬਾਹਰ ਆ ਗਈਆਂ ਹਨ।
ਦੱਸ ਦਈਏ ਕਿ ਦੀਪ ਸਿੱਧੂ ਵੀ ਕਿਸਾਨ ਅੰਦੋਲਨ ‘ਚ ਕਾਫੀ ਸਰਗਰਮ ਰਹੇ ਹਨ ਪਰ 26 ਜਨਵਰੀ ਨੂੰ ਲਾਲ ਕਿਲੇ ਦੀ ਘਟਨਾ ਮਗਰੋਂ ਕਿਸਾਨ ਜਥੇਬੰਦੀਆਂ ਨੇ ਆਪਣੇ-ਆਪ ਨੂੰ ਦੀਪ ਸਿੱਧੂ ਨਾਲੋਂ ਵੱਖ ਕਰ ਲਿਆ ਸੀ। ਇਸ ਕਰਕੇ ਦੀਪ ਸਿੱਧੂ ਅਕਸਰ ਹੀ ਕਿਸਾਨ ਲੀਡਰਾਂ ਦੀ ਅਲੋਚਨਾ ਕਰਦੇ ਰਹਿੰਦੇ ਹਨ।
ਅਸਲ ‘ਚ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ‘ਸੰਯੁਕਤ ਸਮਾਜ ਮੋਰਚੇ’ ਦੇ ਨਾਂ ਹੇਠ ਨਵੀਂ ਸਿਆਸੀ ਪਾਰਟੀ ਕਾਇਮ ਕਰਕੇ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਕਾਇਮ ਕੀਤੀ ਨਵੀਂ ਸਿਆਸੀ ਧਿਰ ਦਾ ਲੀਡਰ ਬਲਬੀਰ ਸਿੰਘ ਰਾਜੇਵਾਲ ਨੂੰ ਬਣਾਇਆ ਗਿਆ ਹੈ।