GTA News Media

Top Info Bar
22.1°C Toronto Loading date...
Entertainment Punjab

ਕੀ ਪ੍ਰਿਅੰਕਾ ਚੋਪੜਾ ਨਿਕ ਤੋ ਲੈ ਰਹੀ ਹੈ ਤਲਾਕ? ਨਵੀਂ ਫ਼ਿਲਮ ਦਾ ਪੋਸਟਰ ਕੀਤਾ ਸ਼ੇਅਰ

ਕੀ ਪ੍ਰਿਅੰਕਾ ਚੋਪੜਾ ਨਿਕ ਤੋ ਲੈ ਰਹੀ ਹੈ ਤਲਾਕ? ਨਵੀਂ ਫ਼ਿਲਮ ਦਾ ਪੋਸਟਰ ਕੀਤਾ ਸ਼ੇਅਰ
Share this post via:

ਮੁੰਬਈ – ਤਲਾਕ ਦੀਆਂ ਅਫਵਾਹਾਂ ਵਿਚਾਲੇ ਪ੍ਰਿਅੰਕਾ ਚੋਪੜਾ ਨੇ ਆਪਣੀ ਨਵੀਂ ਫ਼ਿਲਮ ‘ਮੈਟ੍ਰਿਕਸ’ ਦਾ ਪੋਸਟਰ ਰਿਲੀਜ਼ ਕੀਤਾ ਹੈ। ਆਪਣੇ ਇੰਸਟਾਗ੍ਰਾਮ ਤੇ ਪੋਸਟਰ ਨੂੰ ਸਾਂਝਾ ਕਰਦਿਆਂ ਪ੍ਰਿਅੰਕਾ ਨੇ ਲਿਿਖਆ, ‘ਇਥੇ ਹੈ ਉਹ ਰੀ-ਐਂਟਰ #Matrix 12.22.21’
ਮੀਡੀਆ ਰਿਪੋਰਟਾਂ ਅਨੁਸਾਰ ਪ੍ਰਿਅੰਕਾ ਦੀ ਫ਼ਿਲਮ 22 ਦਸੰਬਰ ਨੂੰ ਰਿਲੀਜ਼ ਹੋਵੇਗੀ।ਤੇ ਇਹ ਫ਼ਿਲਮ ਕਿਸੇ  OTT ਪਲੇਟਫਾਰਮ ਤੇ ਨਹੀਂ, ਸਗੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਇਹ ਫ਼ਿਲਮ HBO Max ਦੇ ਬੈਨਰ ਹੇਠ ਬਣੀ ਹੈ।
ਪ੍ਰਿਅੰਕਾ ਵਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੇ ਕੁਝ ਹੀ ਮਿੰਟਾਂ ਵਿੱਚ ਲੱਖਾਂ ਲਾਈਕਸ ਤੇ ਕੁਮੈਂਟਸ ਦੇਖਣ ਨੂੰ ਮਿਲੇ।ਪਰ ਫ਼ਿਲਮ ਦੇ ਪੋਸਟਰ ਤੇ ਕੁਝ ਅਜਿਹੀਆਂ ਟਿੱਪਣੀਆਂ ਵੀ ਦੇਖਣ ਨੂੰ ਮਿਲੀਆਂ, ਜੋ ਕਿ ਪ੍ਰਿਅੰਕਾ ਦੇ ਤਲਾਕ ਦੀਆਂ ਅਫਵਾਹਾਂ ਨਾਲ ਜੁੜੀਆਂ ਹਨ। ਪ੍ਰਿਅੰਕਾ ਦੇ ਪ੍ਰਸ਼ੰਸਕਾਂ ਨੇ ਉਸ ਦੀ ਪੋਸਟ ਤੇ ਕਈ ਸਵਾਲ ਪੁੱਛੇ। ਕਿਸੇ ਨੇ ਪੁੱਛਿਆ ਕਿ, ‘ਤੁਸੀਂ ਆਪਣੇ ਨਾਂ ਤੋਂ ਪਤੀ ਨਿਕ ਦਾ ਨਾਂ ਕਿਉਂ ਹਟਾ ਦਿੱਤਾ?’ ਤਾਂ ਕਿਸੇ ਨੇ ਸਵਾਲ ਕੀਤਾ ਕਿ ‘ਕੀ ਤੁਸੀਂ ਵੀ ਤਲਾਕ ਲੈ ਰਹੇ ਹੋ?’
ਦੱਸ ਦੇਈਏ ਕਿ ਪ੍ਰਿਅੰਕਾ ਨੇ ਆਪਣੇ ਨਾਂ ਤੋਂ ਪਤੀ ਨਿਕ ਦਾ ਨਾਂ ਹਟਾ ਦਿੱਤਾ ਹੈ, ਪ੍ਰਿਅੰਕਾ ਦੇ ਇਸ ਕਦਮ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਹੈਰਾਨ ਹਨ ਤੇ ਸੱਚਾਈ ਜਾਣਨਾ ਚਾਹੁੰਦੇ ਹਨ।