GTA News Media

Top Info Bar
22.1°C Toronto Loading date...
Canada Punjab

ਕੈਨੇਡਾ ‘ਚ ਇਕ ਪੰਜਾਬੀ ਨੇ ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ

ਕੈਨੇਡਾ ‘ਚ ਇਕ ਪੰਜਾਬੀ ਨੇ ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ
Share this post via:

ਕੈਨੇਡਾ ਦੇ ਐਡਮਿੰਟਨ ਸ਼ਹਿਰ ਦੇ ਇਕ ਪੰਜਾਬੀ ਪ੍ਰਿਤਪਾਲ ਸਿੰਘ ਚਾਹਲ ਦੀ ਬੀਤੇ ਦਿਨ 17 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ , ਜੋ ਭਾਰਤੀ ਕਰੰਸੀ ਦੇ 100 ਕਰੋੜ ਰੁਪਏ ਦੇ ਕਰੀਬ ਦੀ ਰਕਮ ਬਣਦੀ ਹੈ। ਚਾਹਲ ਨੇ ਇਹ ਲਾਟਰੀ ਜਦੋਂ ਇਕ ਸਥਾਨਕ ਸਟੋਰ ਤੋਂ ਚੈੱਕ ਕਰਵਾਈ ਅਤੇ ਸਕੈਨ ਕਰਨ ‘ਤੇ ਉਹ 17 ਮਿਲੀਅਨ ਡਾਲਰ ਦਾ ਜੇਤੂ ਬਣ ਗਿਆ।

ਚਾਹਲ ਅਨੁਸਾਰ ਉਸ ਨੂੰ ਇਸ ਗੱਲ ‘ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਲਾਟਰੀ ਜਿੱਤ ਚੁੱਕਾ ਹੈ । ਚਾਹਲ ਨੇ ਕਿਹਾ ਕਿ ਨੰਬਰਾਂ ਦੀ ਪੁਸ਼ਟੀ ਕਰਨ ਲਈ ਮੈਂ 8 ਵਾਰ ਟਿਕਟ ਸਕੈਨ ਕਰਵਾਈ। ਉਸ ਨੇ ਕਿਹਾ ਮੈਂ ਇਕ ਸਾਧਾਰਨ ਆਦਮੀ ਹਾਂ ਮੈ ਸ਼ਾਂਤੀ ਨਾਲ ਜਿਊਣਾ ਚਾਹੁੰਦਾ ਹਾਂ ਅਤੇ ਮੇਰੀ ਕੋਈ ਵੀ ਵੱਡੀ ਯੋਜਨਾ ਨਹੀਂ ਹੈ। ਇਹ ਲਾਟਰੀ ਦੀ ਟਿਕਟ ਉਸ ਨੇ ਸ਼ਾਪਰਜ਼ ਡਰੱਗ ਮਾਰਟ ਨਾਂ ਦੇ ਸਟੋਰ ਤੋਂ ਖ਼ਰੀਦੀ ਸੀ।