GTA News Media

Top Info Bar
22.1°C Toronto Loading date...
Canada Punjab

ਕੈਨੇਡਾ ਪੁਲਸ ਨੇ 17 ਪੰਜਾਬੀ ਨੌਜਵਾਨਾ ਨੂੰ ਕੀਤਾ ਗ੍ਰਿਫ਼ਤਾਰ

ਕੈਨੇਡਾ ਪੁਲਸ ਨੇ 17 ਪੰਜਾਬੀ ਨੌਜਵਾਨਾ ਨੂੰ ਕੀਤਾ ਗ੍ਰਿਫ਼ਤਾਰ
Share this post via:

ਬੀਤੇ ਦਿਨ ਓਨਟਾਰੀਓ ਕੈਨੇਡਾ ਦੀ ਪ੍ਰੋਵਿਨਸ਼ਨਿਲ ਪੁਲਸ ਦੇ ਡਫਰਿਨ ਡਿਪਾਰਟਮੈਂਟ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ 17 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ । ਗ੍ਰਿਫ਼ਤਾਰ ਹੋਣ ਵਾਲੇ ਕਥਿਤ ਨੌਜਵਾਨ ਦੋਸ਼ੀਆ ਦੇ ਕੋਲੋਂ 8 ਹਥਿਆਰ ਵੀ ਬਰਾਮਦ ਕੀਤੇ ਗਏ । ਇਹ ਸਾਰੇ ਦੋਸ਼ੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਹਨ। ਨਵੇਂ ਸਾਲ ਵਾਲੇ ਦਿਨ ਸ਼ਾਮੀ ਕਰੀਬ 6 ਵਜੇ ਪੁਲਸ ਨੂੰ ਫੋਨ ਆਇਆ ਸੀ ਕਿ ਮੇਲੋਨਕਥਨ ਕਸਬੇ ਦੀ ਪੇਂਡੂ ਪ੍ਰਾਪਰਟੀ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਹੈ। ਪੁਲਸ ਨੇ ਮੌਕੇ ਤੇ ਪਹੁੰਚ ਕੇ 17 ਨੌਜਵਾਨਾਂ ਨੂੰ ਕਾਬੂ ਕੀਤਾ ਹੈ ਅਤੇ ਕੁੱਲ 28 ਚਾਰਜ ਲਗਾਏ।

ਇਸ ਘਟਨਾ ‘ਚ ਗ੍ਰਿਫ਼ਤਾਰ ਤੇ ਚਾਰਜ ਹੋਣ ਵਾਲਿਆਂ ਵਿੱਚ ਬਰੈਂਪਟਨ ਤੋਂ 30 ਸਾਲਾ ਵਿਸ਼ਵਜੀਤ ਭੰਡੋਲ, ਕੈਂਬਰਿਜ ਤੋਂ ਬੇਲਾਵਾਲ ਛੀਨਾ (23) ਤੇ ਸ਼ਬਾਜ਼ ਛੀਨਾ (27), ਲੰਡਨ ਤੋਂ ਜਸਕਰਨ ਲੇਗਾ (22), ਬਰੈਂਪਟਨ ਤੋਂ ਹਰਨੂਰ ਸੰਧੂ (23) ਤੇ ਪ੍ਰਣਵ ਸ਼ਰਮਾ (24), ਮਾਂਟਰੀਅਲ ਤੋਂ ਅਭਿਕਰਨ ਸਿੰਘ (26), ਬਰੈਂਪਟਨ ਤੋਂ ਅਜੈਬੀਰ ਸਿੰਘ (23), ਬਲਜਿੰਦਰ ਸਿੰਘ (27), ਗੁਰਕੀਰਤ ਸਿੰਘ(26), 27 ਸਾਲਾ ਗੁਰਸ਼ਰਨਜੀਤ ਸਿੰਘ, 25 ਸਾਲਾ ਕਰਨਪ੍ਰੀਤ ਸਿੰਘ, 30 ਸਾਲਾ ਕੁਲਵਿੰਦਰ ਸਿੰਘ, ਕੈਲਗਰੀ ਤੋਂ ਮਨਦੀਪ ਸਿੰਘ (26), ਬਰੈਂਪਟਨ ਤੋਂ ਪਰਵਿੰਦਰ ਸਿੰਘ (25), ਕੈਂਬਰਿਜ ਤੋਂ ਸਵਦੀਪਰਾਜ ਸਿੰਘ (49) ਅਤੇ ਲੰਡਨ ਦਾ ਨਿਵਾਸੀ ਵਰਿੰਦਰ ਤੂਰ ਦਾ ਨਾਂਅ ਵੀ ਸ਼ਮਲ ਹੈ।