GTA News Media

Top Info Bar
22.1°C Toronto Loading date...
Canada Punjab

ਕੈਨੇਡਾ ਵਿਚ ਥਾਂ-ਥਾਂ ਦੀ ਉਸਾਰੀ ਕਾਰਨ ਛੋਟੇ ਕਾਰੋਬਾਰੀਆਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ

ਕੈਨੇਡਾ ਵਿਚ ਥਾਂ-ਥਾਂ ਦੀ ਉਸਾਰੀ ਕਾਰਨ ਛੋਟੇ ਕਾਰੋਬਾਰੀਆਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ
Share this post via:

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਿਰਮਾਣ ਕੰਮਾਂ ਦੀ ਰਫਤਾਰ ਵਿਚ ਹੋ ਰਹੀ ਮੰਦਗੀ ਕਾਰਨ ਆਮ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ 7-8 ਵਜੇ ਕੰਮ ਸ਼ੁਰੂ ਹੋਣ ਤੋਂ ਬਾਅਦ 2 ਵਜੇ ਤੱਕ ਮਜ਼ਦੂਰ ਥਾਂ ਛੱਡ ਦਿੰਦੇ ਹਨ, ਪਰ ਬੈਰੀਕੇਡ ਲੱਗੇ ਰਹਿਣ ਕਰਕੇ ਆਵਾਜਾਈ ਨੂੰ ਰੁਕਾਵਟ ਆ ਰਹੀ ਹੈ।

ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ (CFIB) ਦੀ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਲਗਭਗ 70 ਪ੍ਰਤੀਸ਼ਤ ਛੋਟੇ ਕਾਰੋਬਾਰੀ ਨਿਰਮਾਣ ਪ੍ਰੋਜੈਕਟਾਂ ਦੇ ਦੇਰ ਨਾਲ ਸਮਾਪਤੀ ਕਾਰਨ ਪ੍ਰੇਸ਼ਾਨ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੇ ਵਿੱਤੀ ਹਾਲਾਤ ਵਿਗੜ ਰਹੇ ਹਨ। ਰਿਪੋਰਟ ਵਿੱਚ ਸਬ ਤੋਂ ਵੱਧ ਸ਼ਿਕਾਇਤਾਂ ਭਾਰੀ ਆਵਾਜਾਈ, ਸ਼ੋਰ, ਧੂੜ ਅਤੇ ਮਲਬੇ ਬਾਰੇ ਆਈਆਂ ਹਨ।

70 ਪ੍ਰਤੀਸ਼ਤ ਕਾਰੋਬਾਰੀਆਂ ਨੇ ਦੱਸਿਆ ਕਿ ਉਸਾਰੀ ਕਾਰਨ ਸਟਾਫ ਅਤੇ ਗਾਹਕਾਂ ਲਈ ਸਟੋਰ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ, ਜਿਸ ਨਾਲ ਖਰੀਦਦਾਰੀ ਘਟ ਗਈ। ਛੋਟੇ ਕਾਰੋਬਾਰੀਆਂ ਨੇ ਪਿਛਲੇ ਪੰਜ ਸਾਲਾਂ ਵਿੱਚ ਔਸਤ 22 ਪ੍ਰਤੀਸ਼ਤ ਵਿਕਰੀ ਵਿੱਚ ਗਿਰਾਵਟ ਦੇਖੀ ਹੈ, ਜਿਸ ਕਾਰਨ ਉਹਨਾਂ ਨੂੰ ਵੱਡੇ ਚੁਣੌਤੀਪੂਰਨ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਤੋਂ ਇਲਾਵਾ, ਵੱਧ ਰਹੀ ਰਹਿਣ-ਸਹਿਣ ਦੀ ਲਾਗਤ ਅਤੇ ਉਸਾਰੀ ਕਾਰਨ ਆ ਰਹੀਆਂ ਰੁਕਾਵਟਾਂ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਰਹੀਆਂ ਹਨ। ਪਿਛਲੇ ਪੰਜ ਸਾਲਾਂ ਵਿੱਚ ਛੋਟੇ ਕਾਰੋਬਾਰੀਆਂ ਨੇ ਲਗਭਗ $10,000 ਮੁਰੰਮਤ ਅਤੇ ਸਫਾਈ ‘ਤੇ ਖਰਚ ਕੀਤੇ ਹਨ।

ਰਿਪੋਰਟ ਅਨੁਸਾਰ, 68 ਪ੍ਰਤੀਸ਼ਤ ਛੋਟੇ ਕਾਰੋਬਾਰੀ ਮੰਨਦੇ ਹਨ ਕਿ ਨਿਰਮਾਣ ਪ੍ਰੋਜੈਕਟਾਂ ਕਾਰਨ ਹੋਏ ਨੁਕਸਾਨ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।