GTA News Media

Top Info Bar
22.1°C Toronto Loading date...
Canada Punjab Toronto/GTA

ਕੈਨੇਡਾ ਵਿਚ ਦੋ ਹਾਦਸਿਆਂ ਦੌਰਾਨ ਤਿੰਨ ਪੰਜਾਬਣਾਂ ਅਤੇ ਇਕ ਭਾਰਤੀ ਨੌਜਵਾਨ ਦੀ ਮੌਤ

ਕੈਨੇਡਾ ਵਿਚ ਦੋ ਹਾਦਸਿਆਂ ਦੌਰਾਨ ਤਿੰਨ ਪੰਜਾਬਣਾਂ ਅਤੇ ਇਕ ਭਾਰਤੀ ਨੌਜਵਾਨ ਦੀ ਮੌਤ
Share this post via:

ਕੈਨੇਡਾ ਵਿਚ ਦੋ ਵੱਖ-ਵੱਖ ਹਾਦਸਿਆਂ ਦੌਰਾਨ ਤਿੰਨ ਪੰਜਾਬਣਾਂ ਅਤੇ ਇਕ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਪਹਿਲੇ ਹਾਦਸੇ ਵਿਚ, ਬਟਾਲਾ ਨੇੜਲੇ ਪਿੰਡ ਸੁੱਖਾ ਚਿੜਾ ਦੇ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਲਖਵਿੰਦਰ ਕੌਰ, ਜੋ 10 ਮਹੀਨੇ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਸੀ, ਆਪਣੇ ਦੋਸਤਾਂ ਨਾਲ ਵਹੀਕਲ ਵਿੱਚ ਸਫਰ ਕਰ ਰਹੀ ਸੀ। ਵਾਹਨ ਬੇਕਾਬੂ ਹੋ ਕੇ 8 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਿਆ, ਜਿਸ ਕਾਰਨ ਲਖਵਿੰਦਰ ਕੌਰ ਅਤੇ ਉਸ ਦੀਆਂ ਦੋਸਤਾਂ ਦੀ ਮੌਤ ਹੋ ਗਈ। ਦੋ ਮੁੰਡੇ ਗੰਭੀਰ ਜ਼ਖਮੀ ਹੋ ਗਏ ਹਨ।

ਦੂਜੇ ਹਾਦਸੇ ਵਿਚ, ਸਸਕੈਚਵਨ ਸੂਬੇ ਦੇ ਪ੍ਰਿੰਸ ਐਲਬਰਟ ਨੈਸ਼ਨਲ ਪਾਰਕ ਵਿੱਚ ਵਾਸਕੇਸ਼ੀਊ ਝੀਲ ਵਿੱਚ ਡੁੱਬਣ ਕਾਰਨ 23 ਸਾਲ ਦੇ ਯੂਰੇਨ ਪਟੇਲ ਦੀ ਮੌਤ ਹੋ ਗਈ। ਯੂਰੇਨ, ਜੋ ਗੁਜਰਾਤ ਦੇ ਸੂਰਤ ਸ਼ਹਿਰ ਨਾਲ ਸਬੰਧਤ ਸੀ, ਆਪਣੇ ਦੋਸਤਾਂ ਨਾਲ ਵੀਕਐਂਡ ਮਨਾਉਣ ਆਇਆ ਸੀ। ਤੈਰਾਕੀ ਦੌਰਾਨ ਡੂੰਘੇ ਪਾਣੀ ਵਿੱਚ ਚਲੇ ਜਾਣ ਅਤੇ ਪਾਣੀ ਦੀਆਂ ਛੱਲਾਂ ਦੇ ਤੇਜ਼ ਹੋਣ ਕਾਰਨ ਉਹ ਡੁੱਬ ਗਿਆ। ਐਮਰਜੰਸੀ ਕਾਮਿਆਂ ਨੇ ਉਸ ਨੂੰ ਬਾਹਰ ਕੱਢਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ।

ਲਖਵਿੰਦਰ ਕੌਰ ਦੇ ਪਰਿਵਾਰ ਦੇ ਲਈ ਇਹ ਬਹੁਤ ਵੱਡਾ ਸਦਮਾ ਹੈ, ਕਿਉਂਕਿ ਉਸ ਦੇ ਪਿਤਾ ਬਲਵਿੰਦਰ ਸਿੰਘ ਨੇ ਚਾਹਵਾਂ ਨਾਲ ਉਸ ਨੂੰ ਕੈਨੇਡਾ ਭੇਜਿਆ ਸੀ। ਇਸ ਤੋਂ ਪਹਿਲਾਂ ਵੀ, 11 ਜੁਲਾਈ ਨੂੰ ਸਰੀ ਨੇੜੇ ਇੱਕ ਹੋਰ ਹਾਦਸੇ ਦੌਰਾਨ 19 ਸਾਲ ਦੀ ਸਾਨੀਆ ਦੀ ਮੌਤ ਹੋ ਗਈ ਸੀ ਜੋ ਦਿੱਲੀ ਤੋਂ ਸਿਰਫ ਦੋ ਦਿਨ ਪਹਿਲਾਂ ਹੀ ਕੈਨੇਡਾ ਪਹੁੰਚੀ ਸੀ।