GTA News Media

Top Info Bar
22.1°C Toronto Loading date...
Canada Punjab

ਖਾਸ ਖਬਰਾਂ

ਖਾਸ ਖਬਰਾਂ
Share this post via:

1. ਬੀਸੀ
ਫੈਡਰਲ ਚੋਣਾਂ ਵਿਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਗ੍ਰੀਨ ਪਾਰਟੀ ਦੀ ਲੀਡਰ ਐਨਾਮੀ ਪਾਉਲ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਪਾਰਟੀ ਵਿਚ ਕਾਫੀ ਅਸਥਿਰਤਾ ਫੈਲ ਚੁਕੀ ਹੈ।ਬੀਸੀ ਤੋਂ ਪਾਰਟੀ ਦੀ ਐਮਪੀ ਅਲੀਜ਼ਾਬੇਥ ਮੇਅ ਨੇ ਐਨਾਮੀ ਪਾਉਲ ਉਤੇ ਕਈਂ ਸੁਆਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਪਾਉਲ ਸਪੱਸ਼ਟ ਤੌਰ ਉਤੇ ਪਾਰਟੀ ਦਾ ਕਾਫੀ ਨੁਕਸਾਨ ਕਰ ਰਹੀ ਹੈ।

2. ਮੈਨੀਟੋਬਾ
ਬੀਤੇ ਦਿਨੀਂ ਮੈਨੀਟੋਬਾ ਵਿਧਾਨ ਸਭਾ ਦੇ ਬਾਹਰ ਟੈਕਸਾਸ ਦੇ ਕਨੂੰਨਾਂ ਦੇ ਵਿਰੋਧ ਵਿਚ ਲੋਕਾਂ ਦਾ ਵੱਡਾ ਇਕੱਠ ਹੋਇਆ ਤੇ ਉਨ੍ਹਾਂ ਕਨੂੰਨ ਘਾੜਿਆਂ ਨੂੰ ਸਪੱਸ਼ਟ ਤੋਰ ਉਤੇ ਇਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਕਨੂੰਨਾਂ ਨੂੰ ਨਹੀ ਮੰਨਿਆ ਜਾ ਸਕਦਾ। ਪ੍ਰਦਰਸ਼ਨਕਾਰੀਆਂ ਵੱਲੋਂ ਇਸ ਮੌਕੇ ਕਿਹਾ ਹੈ ਕਿ ਗਰਭਪਾਤ ਮਨੁੱਖੀ ਅਧਿਕਾਰ ਹੈ ਤੇ ਇਸ ਵਿਚ ਕੋਈ ਵੀ ਦਖਲਅੰਦਾਜ਼ੀ ਬਰਦਾਸ਼ਤ ਨਹੀ ਕੀਤੀ ਜਾਵੇਗੀ।

3. ਓਟਵਾ
ਕੈਨੇਡਾ ਦੀ ਸਿਹਤ ਮੰਤਰੀ ਪੈਟੀ ਹਜ਼ਦੂ ਵੱਲੋਂ ਦੇਸ਼ ਵਿਚ ਕੋਵਿਡ 19 ਦੇ ਤਾਜ਼ਾ ਹਲਾਤਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਹੈ ਕਿ ਵੈਕਸੀਨ ਸਬੰਧੀ ਸਰਕਾਰ ਵੱਲੋਂ ਕੀ ਕੀ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਵੈਕਸੀਨ ਪਾਸਪੋਰਟ ਦੀ ਵਰਤੋਂ ਬਾਰੇ ਵੀ ਦੱਸਿਆ।

4.ਵਿਨੀਪੈਗ
ਕੈਨੇਡਾ ਵਿਚ ਆਪਸੀ ਭਾਈਚਾਰਕ ਸਾਂਝ ਲਈ ਅਨੇਕਾਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਤੇ ਇਨ੍ਹਾਂ ਸੰਸਥਾਵਾਂ ਵਿਚ ਕਮਿਊਨਟੀ 204 ਦਾ ਨਾਮ ਵੀ ਸ਼ਾਮਲ ਹੈ। ਇਸ ਸੰਸਥਾ ਵੱਲੋਂ ਆਪਣੀ ਪਹਿਲੀ ਵਰ੍ਹੇਗੰਢ ਮੌਕੇ ਇਕ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦਾ ਕਈਂ ਲੋਕਾਂ ਨੇ ਕਾਫੀ ਲਾਭ ਲਿਆ।