Winnipeg , Manitoba
1….ਮੈਨੀਟੋਬਾ ਸਰਕਾਰ ਪ੍ਰੋਵਿੰਸ਼ੀਅਲ ਫਾਰਮੂਲੇਰੀ ਵਿੱਚ ਸਿਸਟਿਕ ਫਾਈਬਰੋਸਿਸ (CF) ਅਤੇ ਐੱਚਆਈਵੀ ਪ੍ਰੀ-ਐਕਸਪੋਜ਼ਰ ਪ੍ਰੋਫਾਈਲੈਕਸਿਸ (PREP) ਬਣਾਉਣ ਲਈ ਸੂਬਾਈ ਫਾਰਮੂਲੇਰੀ ਵਿੱਚ ਨਵੀਆਂ ਦਵਾਈਆਂ ਸ਼ਾਮਲ ਕਰ ਰਹੀ ਹੈ ਜੋ ਉਨ੍ਹਾਂ ਲੋਕਾਂ ਲਈ ਉਪਲਬਧ ਹੋਣਗੀਆਂ ਜੋ ਇਲਾਜ ਦੀ ਯੋਗਤਾ ਪੂਰੀ ਕਰਦੇ ਹਨ, ਇਸ ਬਾਰੇ ਅੱਜ ਮੈਨੀਟੋਬਾ ਦੇ ਪ੍ਰੀਮੀਅਰ ਕੇਲਵਿਨ ਵੱਲੋਂ ਐਲਾਨ ਕੀਤਾ ਗਿਆ
Queen’s park , Ontario
2…ਕਿਉੂਨਜ਼ ਪਾਰਕ ਵਿਖੇ ਇਕ ਪ੍ਰੈਸ ਕਾਨਫਰੰਸ ਵਿਚ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਐਲਾਨ ਕੀਤਾ ਕਿ ਓਨਟਾਰੀਓ ਸਰਕਾਰ ਮਾਰਚ 2022 ਤੱਕ ਕੋਵਿਡ -19 ਸੰਬੰਧੀ ਜਨਤਕ ਸਿਹਤ ਅਤੇ ਕਾਰਜ ਸਥਾਨ ਦੇ ਸੁਰੱਖਿਆ ਉਪਾਵਾਂ ਨੂੰ ਹੌਲੀ ਹੌਲੀ ਚੁੱਕਣ ਦੀ ਯੋਜਨਾ ਬਣਾ ਰਹੀ ਹੈ ਜਿਸ ਦੀ ਸ਼ੁਰੂਆਤ ਸੋਮਵਾਰ ਤੋਂ ਇਨਡੋਰ ਪਾਬੰਧੀਆਂ ਹਟਾ ਕੇ ਕੀਤੀ ਜਾਵੇਗੀ।
Ontario
3…ਸਿਸਟਮ ਵਿਚ ਫੈਲੇ ਪ੍ਰਣਾਲੀਗਤ ਨਸਲਵਾਦ ਅਤੇ ਇਸ ਨੂੰ ਸਹੀ ਤਰੀਕੇ ਨਾਲ ਨਜਿਠਣ ਵਿੱਚ ਅਸਫਲ ਰਹਿਣ ਕਾਰਨ ਪੀਲ ਡਿਸਟ੍ਰਿਕ ਸਕੂਲ ਬੋਰਡ ਲੰਬੇ ਅਰਸੇ ਤੋਂ ਸੁਰਖੀਆਂ ਵਿਚ ਰਿਹਾ ਹੈ। ਇਸ ਦੌਰਾਨ ਕੁਝ ਮਹੀਨੇ ਪਹਿਲਾਂ ਰਸ਼ਮੀ ਸਵਾਰੂਪ ਪੀਲ ਡਿਸਟ੍ਰਿਕ ਸਕੂਲ ਬੋਰਡ ਦੇ ਸਿੱਖਿਆ ਡਾਇਰੈਕਟਰ ਚੁਣੇ ਗਏ ਸਨ। ਰਸ਼ਮੀ ਸਵਾਰੂਪ ਦਾ ਕਹਿਣਾ ਹੈ ਕਿ ਉਹ ਕਮਿਊਨਿਟੀ ਦੇ ਸਾਥ ਨਾਲ ਸਿਸਟਮ ਨੂੰ ਬਿਹਤਰ ਬਨਾਉਣ ਲਈ ਵਚਨਬੱਧ ਹਨ।
Winnipeg, Manitoba
4… ਮੈਨੀਟੋਬਾ ਸਰਕਾਰ ਵਲੋਂ ਸ਼ੁੱਕਰਵਾਰ ਸਵੇਰੇ ਅਧਿਕਾਰਤ ਤੌਰ ‘ਤੇ ਆਪਣੀ ਫਲੂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਮੈਨੀਟੋਬਾ ਵਾਸੀਆਂ ਨੂੰ ਆਪਣਾ ਸ਼ਾਟ ਲੈਣ ਵਾਸਤੇ ਪ੍ਰੇਰਿਤ ਕਰਨ ਲਈ ਸਿਹਤ ਅਤੇ ਸੀਨੀਅਰਜ਼ ਕੇਅਰ ਮੰਤਰੀ ਔਡਰੀ ਗੋਰਡਨ ਵਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ।
Toronto
5… ਓਨਟਾਰੀਓ ਦੇ ਲੌਂਗ ਟਰਮ ਕੇਅਰ ਮਿਿਨਸਟਰ ਰੋਡ ਫਿਿਲਪਸ ਨੇ ਘੋਸ਼ਣਾ ਕੀਤੀ ਕਿ ਸਰਕਾਰ ਸੂਬੇ ਵਿੱਚ ਸਾਰੇ ਯੋਗ ਬਜ਼ੁਰਗਾਂ ਲਈ ਇੱਕ ਕਮਿਊਨਿਟੀ ਪੈਰਾ-ਮੈਡੀਸਨ ਪ੍ਰੋਗਰਾਮ ਦਾ ਵਿਸਥਾਰ ਕਰ ਰਹੀ ਹੈ।ਇਹ ਪ੍ਰੋਗਰਾਮ ਉਹਨਾਂ ਬਜ਼ੁਰਗਾਂ ਲਈ ਵਾਧੂ ਦੇਖਭਾਲ ਪ੍ਰਦਾਨ ਕਰੇਗਾ ਜੋ ਲੌਂਗ ਟਰਮ ਕੇਅਰ ਪ੍ਰਣਾਲੀ ਵਿੱਚ ਦਾਖਲ ਹੋਣ ਦੀ ਉਡੀਕ ਕਰ ਰਹੇ ਹਨ।
Ottawa
6…ਇੱਕ ਵਰਚੁਅਲ ਨਿਊਜ਼ ਕਾਨਫਰੰਸ ਦੌਰਾਨ ਕੈਨੇਡਾ ਦੇ ਮੁੱਖ ਜਨਤਕ ਸਿਹਤ ਅਧਿਕਾਰੀ ਡਾ. ਥੇਰੇਸਾ ਟੈਮ ਨੇ ਕੋਵਿਡ 19 ਮਹਾਂਮਾਰੀ ਬਾਰੇ ਅੱਪਡੇਟ ਪ੍ਰਦਾਨ ਕੀਤੀ। ਇਸ ਦੌਰਾਨ ਪੱਤਰਕਾਰਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਓਹਨਾਂ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀਆਂ ਨੂੰ ਸੌਖਾ ਕਰਨ, ਕੋਵਿਡ -19 ਟੀਕੇ ਦੀਆਂ ਬੂਸਟਰ ਖੁਰਾਕਾਂ ਨਾਲ ਸਬੰਧਤ ਸੰਘੀ ਦਿਸ਼ਾ ਨਿਰਦੇਸ਼ਾਂ ਅਤੇ ਕਨੇਡਾ ਵਿੱਚ ਬੱਚਿਆਂ ਦੀ ਵਰਤੋਂ ਲਈ ਫਾਈਜ਼ਰ ਦੇ ਟੀਕੇ ਦੀ ਪ੍ਰਵਾਨਗੀ ਬਾਰੇ ਟਿੱਪਣੀ ਕੀਤੀ।
BC
7… ਬੀ.ਸੀ. ਸਰਕਾਰ ਕੈਰੀਬੂ ਰਿਕਵਰੀ ਵਿੱਚ ਸਹਾਇਤਾ ਲਈ ਮੂਸ ਦੀ ਆਬਾਦੀ ਨੂੰ ਘਟਾਉਣ ਲਈ ਇੱਕ ਟਰਾਇਲ ਕਰ ਰਹੀ ਹੈ ਅਤੇ ਮੈਕਲਿਓਡ ਲੇਕ ਇੰਡੀਅਨ ਬੈਂਡ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਰਵਾਇਤੀ ਰਿਵਾਜ਼ਾਂ ਨਾਲ ਮੇਲ ਨਹੀਂ ਖਾਂਦਾ ਓਹਨਾਂ ਦਾ ਕਹਿਣਾ ਹੈ ਕਿ ਗਾਂ ਅਤੇ ਵੱਛੇ ਦਾ ਸ਼ਿਕਾਰ ਕਰਨ ਦਾ ਅਭਿਆਸ ਕੈਰੀਬੂ ਰਿਕਵਰੀ ਵਿੱਚ ਸਹਾਇਤਾ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਸਾਡੇ ਸਵਦੇਸ਼ੀ ਗਿਆਨ, ਸਾਡੇ ਰਵਾਇਤੀ ਗਿਆਨ ਅਤੇ ਪੁਰਾਣੇ ਸਮੇਂ ਤੋਂ ਸ਼ਿਕਾਰ ਕਰਨ ਦਾ ਤਰੀਕਾ ਕਹਿੰਦਾ ਹੈ ਕਿ ਇਹ ਸਹੀ ਨਹੀਂ ਹੈ, ਇਹ ਮਦਦ ਕਰਨ ਵਾਲਾ ਨਹੀਂ ਹੈ।
Iqaluit
8… Iqaluit ਸਿਟੀ ਕੌਂਸਲ ਨੇ ਚੱਲ ਰਹੇ ਪਾਣੀ ਦੇ ਸੰਕਟ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ। ਓਹਨਾਂ ਦਸਿਆ ਕਿ ਦੂਸ਼ਿਤ ਮਿੱਟੀ ਪੈਟਰੋਲੀਅਮ ਹਾਈਡਰੋਕਾਰਬਨ ਦਾ ਸਭ ਤੋਂ ਸੰਭਾਵਤ ਸਰੋਤ ਹੈ ਜੋ ਸ਼ਹਿਰ ਦੇ ਪੀਣ ਵਾਲੇ ਪਾਣੀ ਵਿੱਚ ਪਾਇਆ ਗਿਆ ਸੀ। ਦਸਣਯੋਗ ਹੈ ਕਿ ਸ਼ਹਿਰ ਦੇ 8,000 ਜਾਂ ਇਸ ਤੋਂ ਵੱਧ ਵਸਨੀਕ 11 ਦਿਨਾਂ ਤੋਂ ਟੂਟੀ ਦੇ ਪਾਣੀ ਦੀ ਵਰਤੋਂ ਨਹੀਂ ਕਰ ਪਾ ਰਹੇ।