GTA News Media

Top Info Bar
22.1°C Toronto Loading date...
Canada Punjab

ਖਾਸ ਖਬਰਾਂ

ਖਾਸ ਖਬਰਾਂ
Share this post via:

Brampton
1… ਨਵੰਬਰ ਦੇ ਮਹੀਨੇ ਨੂੰ ਹਿੰਦੂ ਹੈਰੀਟੇਜ ਮੰਥ ਵੱਜੋਂ ਮਾਨਤਾ ਦਿੱਤੀ ਗਈ ਹੈ। ਹਿੰਦੂ ਭਾਈਚਾਰਾ ਵੀ ਇਸ ਸਨਮਾਨ ਨੂੰ ਸਿਰ ਮੱਥੇ ਰੱਖਦੇ ਹੋਏ ਮਨਾਉਂਦਾ ਹੈ।ਇਸ ਸਾਲ ਵੀ ਵੱਖੋ-ਵੱਖਰੀਆਂ ਸੰਸਥਾਵਾਂ ਨੇ ਕੁਝ ਉਪਰਾਲਿਆਂ ਰਾਹੀਂ ਕੈਨੇਡਾ ਵਿੱਚ ਆ ਕੇ ਵੱਸੇ ਪ੍ਰਵਾਸੀਆਂ ਵੱਲੋਂ ਇਸ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਅਤੇ ਪਹਿਲਕਦਮੀਆਂ ਉੱਪਰ ਚਾਨਣ ਪਾਇਆ। ਇਸ ਦੇ ਨਾਲ ਹੀ ਕਈ ਤਰ੍ਹਾਂ ਦੀ ਵਿਚਾਰ ਚਰਚਾ ਅਤੇ ਸੰਵਾਦਾਂ ਲਈ ਵੀ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿੰਨ੍ਹਾਂ ਵਿੱਚ ਮੂਲਵਾਸੀ ਭਾਈਚਾਰੇ ਲਈ ਅਵਾਜ਼ ਚੁੱਕਣਾ ਅਤੇ ਜਲਵਾਯੂ ਨੂੰ ਬਿਹਤਰ ਬਨਾਉਣ ਵਰਗੇ ਮੁੱਦੇ ਸ਼ਾਮਲ ਹਨ।

Mississauga
2.. ਮਿਸੀਸਾਗਾ ਸਟ੍ਰੀਟਸਵਿਲ ਤੋਂ ਐਮ ਪੀ ਪੀ ਨੀਨਾ ਤਾਂਗੜੀ ਵੱਲੋਂ ਸਮੂਹ ਹਿੰਦੂ ਭਾਈਚਾਰੇ ਨੂੰ ਹਿੰਦੂ ਹੈਰੀਟੇਜ ਮੰਥ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਓਹਨਾਂ ਵਲੋਂ ਓਨਟਾਰੀਓ ਵਿੱਚ ਵਸਦੇ ਹਿੰਦੂ ਭਾਈਚਾਰੇ ਦਾ ਸੂਬੇ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਵੀ ਕੀਤਾ ਗਿਆ।

Brampton
3…ਪੀਲ ਖੇਤਰ ਦੇ ਨੌਜਵਾਨਾਂ ਵਲੋਂ ਲੋਕਾਂ ਨੁੰ ਕੁਦਰਤ ਨਾਲ ਜੋੜਨ ਦਾ ਇੱਕ ਵਿਸ਼ੇਸ਼ ਤਰੀਕਾ ਲੱਭਿਆ ਗਿਆ ਹੈ। 30 ਦੇ ਕਰੀਬ volunteers ਨੇ ਮਿਲਕੇ ਇੱਕ ਅਜਿਹਾ ਉਪਰਾਲਾ ਕੀਤਾ ਹੈ, ਜਿਸ ਨਾਲ ਨਵੇਂ ਆਏ ਕੇਨੇਡੀਅਨਜ਼ ਅਤੇ ਭਾਸ਼ਾ ਵਰਗੀਆਂ ਰੁਕਾਵਟਾਂ ਕਾਰਨ, ਆਪਣੇ ਆਲੇ ਦੁਆਲੇ ਦੀ ਵਾਤਾਵਰਣ ਨੂੰ ਨਾ ਸਮਝ ਸਕਣ ਦੀਆਂ ਚੁਣੌਤੀਆਂ ਨੂੰ ਇੱਕ ਵੱਖਰੇ ਢੰਗ ਨਾਲ ਨਿਪਟਿਆ ਜਾਏਗਾ।

Canada
4…ਕੈਨੇਡੀਅਨ ਇਮੀਗ੍ਰੈਂਟ ਮੈਗਜ਼ੀਨ ਵਲੋਂ ਹਰ ਸਾਲ , ਟੌਪ 25 ਕੈਨੇਡੀਅਨ ਇਮੀਗ੍ਰੈਂਟਸ ਅਵਾਰਡਸ ਦਾ ਐਲਾਨ ਕੀਤਾ ਜਾਂਦਾ ਹੈ।  ਇਸ ਸਾਲ ਵੀ ਓਹਨਾਂ ਵਲੋਂ ਇਸ ਅਵਾਰਡ ਲਈ ਟੌਪ 25 ਕੈਨੇਡੀਅਨ ਇਮੀਗ੍ਰੈਂਟਸ ਚੁਣੇ ਗਏ ਜਿਨ੍ਹਾਂ ਵਿੱਚ ਬਰੈਂਪਟਨ ਸਾਊਥ ਤੋਂ ਮੈਂਬਰ ਆਫ ਪਾਰਲੀਆਮੈਂਟ ਸੋਨੀਆ ਸਿਧੂ ਦਾ ਨਾਮ ਵੀ ਸ਼ਾਮਿਲ ਹੈ।  ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਗਈ ਅਤੇ ਉਹ ਸੋਨੀਆ ਸਿੱਧੂ ਦੀ ਤਾਰੀਫ ਕਰਦੇ ਵੀ ਨਜ਼ਰ ਆਏ।

Mississauga
5… ਮਿਸੀਸਾਗਾ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ, ਓਨਟਾਰੀਓ ਦੇ ਸਿੱਖਿਆ ਮੰਤਰੀ, ਸਟੀਫਨ ਲਿਚੇ, ਨੇ 26 ਨਵੇਂ ਸਕੂਲ ਬਣਾਉਣ, 20 ਸਕੂਲਾਂ ਦਾ ਨਵੀਨੀਕਰਨ, ਅਤੇ ਸਕੂਲਾਂ ਵਿੱਚ 1,500 ਤੋਂ ਵੱਧ ਲਾਇਸੰਸਸ਼ੁਦਾ ਚਾਈਲਡ ਕੇਅਰ ਸਪੇਸ ਬਣਾਉਣ ਦੀ ਪ੍ਰੋਵਿੰਸ ਦੀ ਯੋਜਨਾ ਦੇ ਵੇਰਵਿਆਂ ਦਾ ਐਲਾਨ ਕੀਤਾ।ਇਸ ਦੌਰਾਨ ਓਹਨਾਂ ਦਸਿਆ ਕਿ ਸਕੂਲਾਂ ਵਿੱਚ ਸਥਿਤ 32 ਚਾਈਲਡ ਕੇਅਰ ਸੁਵਿਧਾਵਾਂ ਨੂੰ ਬਿਹਤਰ ਵੀ ਬਣਾਇਆ ਜਾਵੇਗਾ।

New Brunswick
6… ਨਿਊ ਬਰੰਜ਼ਵਿਕ ਦੀ ਚੀਫ ਮੈਡੀਕਲ ਅਧਿਕਾਰੀ ਡਾ. ਜੈਨੀਫਰ ਰਸਲ ਅਤੇ ਸੂਬਾਈ ਸਿਹਤ ਮੰਤਰੀ, ਡੋਰੋਥੀ ਸ਼ੈਫਰਡ,ਵਲੋਂ ਸੂਬੇ ਅੰਦਰ ਪੰਜ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੇ ਰੋਲਆਊਟ ਬਾਰੇ ਜਾਣਕਾਰੀ ਦਿੱਤੀ ਗਈ, ਓਹਨਾਂ ਦਸਿਆ ਕਿ ਹੁਣ ਜਦੋਂ ਹੈਲਥ ਕੈਨੇਡਾ ਵਲੋਂ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਸੂਬੇ ਅੰਦਰ ਵੀ 26 ਨਵੰਬਰ ਤੋਂ ਇਸ ਉਮਰ ਵਰਗ ਦੇ ਬੱਚਿਆਂ ਦੇ ਟੀਕਾਕਰਣ ਲਈ ਬੁਕਿੰਗ ਸ਼ੁਰੂ ਹੋ ਜਾਵੇਗੀ।

Waukesha,U.S
7… ਵਾਕੇਸ਼ਾ ਦੇ ਮਿਲਵਾਕੀ ਸਬਅਰਬ ਵਿੱਚ ਚੱਲ ਰਹੀ ਕ੍ਰਿਸਮਸ ਪਰੇਡ ਦੌਰਾਨ ਇੱਕ ਤੇਜ਼ ਰਫਤਾਰ ਐਸਯੂਵੀ ਬੈਰੀਕੇਡ ਤੋੜਦੀ ਹੋਈ ਇਸ ਕ੍ਰਿਸਮਸ ਪਰੇਡ ਉੱਤੇ ਜਾ ਚੜ੍ਹੀ। ਇਸ ਘਟਨਾ ਵਿੱਚ ਪੰਜ ਲੋਕ ਮਾਰੇ ਗਏ, ਜਦਕਿ 40 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਿਟੀ ਪੁਲਿਸ ਦੇ ਚੀਫ ਵੱਲੋਂ ਦਿੱਤੀ ਗਈ। ਚੀਫ ਡੈਨ ਥੌਂਪਸਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਐਸਯੂਵੀ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਕੁੱਝ ਨੂੰ ਪੁਲਿਸ ਵੱਲੋਂ ਹਸਪਤਾਲ ਲਿਜਾਇਆ ਗਿਆ ਜਦਕਿ ਕੁੱਝ ਹੋਰਨਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ।

Ontario
8… ਓਨਟਾਰੀਓ ਦੇ ਕੋਵਿਡ-19 ਵੈਕਸੀਨ ਸਿਸਟਮ ਵਿੱਚ ਸੰਨ੍ਹ ਲਾਉਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਸਾਈਬਰਸਕਿਊਰਿਟੀ ਦੀ ਉਲੰਘਣਾਂ ਕਰਨ ਵਾਲੇ ਦੋ ਮਸ਼ਕੂਕਾਂ ਨੂੰ ਉਨ੍ਹਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਵਿੱਚੋਂ ਇੱਕ ਪ੍ਰੋਵਿੰਸ਼ੀਅਲ ਸਰਕਾਰ ਦਾ ਮੁਲਾਜ਼ਮ ਵੀ ਹੈ।ਪੁਲਿਸ ਨੇ ਓਨਟਾਰੀਓ ਦੇ 21 ਸਾਲਾ ਅਯੂਬ ਸਈਅਦ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਵੈਕਸੀਨ ਕਾਂਟੈਕਟ ਸੈਂਟਰ ਵਿੱਚ ਕੰਮ ਕਰਦਾ ਹੈ ਤੇ ਉਹ ਮਨਿਸਟਰੀ ਆਫ ਗਵਰਮੈਂਟ ਐਂਡ ਕੰਜ਼ਿਊਮਰ ਸਰਵਿਿਸਜ਼ ਦਾ ਮੁਲਾਜ਼ਮ ਹੈ। ਪੁਲਿਸ ਨੇ ਕਿਊਬਿਕ ਦੇ 22 ਸਾਲਾ ਰਹੀਮ ਅਬਦੂ ਨੂੰ ਵੀ ਗ੍ਰਿਫਤਾਰ ਕੀਤਾ ਹੈ।

Mississauga
9… ਵਿਸ਼ਵ ਪੰਜਾਬੀ ਕਾਨਫਰੰਸ (ਰਜਿ) ਟੋਰੰਟੋ” ਵੱਲੋਂ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮੱਰਪਿਤ ਇਕ ਰੋਜ਼ਾ ਸੈਮੀਨਾਰ 5 ਦਸੰਬਰ 2021 ਨੂੰ ਗਰੈਂਡ ਤਾਜ ਕਨਵੈਨਸ਼ਨ ਸੈਂਟਰ , ਡਿਕਸੀ ਰੋਡ, ਮਿਸੀਸਾਗਾ, ਵਿਖੇ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾਵੇਗਾ।  ਇਸ ਦੇ ਪਹਿਲੇ ਹਿੱਸੇ ਵਿਚ ਗੁਰੂ ਜੀ ਬਾਰੇ ਪੰਜ ਪਰਚੇ ਡਾ. ਡੀ ਪੀ ਸਿੰਘ,ਡਾ ਦਵਿੰਦਰ ਸਿੰਘ ਸੇਖੋਂ, ਡਾ ਗੁਰਨਾਮ ਕੌਰ, ਸ. ਪੂੁਰਨ ਸਿੰਘ ਪਾਂਧੀ ਅਤੇ ਸ. ਪਿਆਰਾ ਸਿੰਘ ਕੁੱਦੋਵਾਲ ਅਤੇ ਪੰਜ ਪਰਚੇ ਕਿਸਾਨੀ ਅੰਦੋਲਨ ਸੰਬੰਧੀ ਡਾ ਸੁੱਚਾ ਸਿੰਘ ਗਿੱਲ, ਐਡਵੋਕੇਟ ਜੋਗਿੰਦਰ ਸਿੰਘ ਤੂਰ, ਡਾ ਕੰਵਲਜੀਤ ਕੌਰ ਗਿੱਲ, ਬਲਦੇਵ ਸਿੰਘ ਦੂਹੜੇ ਅਤੇ ਪ੍ਰੋ ਜਗੀਰ ਸਿੰਘ ਕਾਹਲੋਂ ਵੱਲੋਂ ਪੇਸ਼ ਕੀਤੇ ਜਾਣਗੇ। ਪ੍ਰਬੰਧਕਾਂ ਵੱਲੋਂ ਸਭਨਾਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ।