ਖੁਸ਼ਖਬਰੀ : ਅਮਰੀਕਾ ਨੇ ਐਚ1 ਬੀ ਵੀਜ਼ਾ ਧਾਰਕਾਂ ਨੂੰ ਦਿੱਤੀ ਵੱਡੀ ਖੁਸਖਬਰੀ, ਭਾਰਤੀਆਂ ਨੂੰ ਮਿਲੇਗਾ ਜਿਆਦਾ ਫਾਇਦਾ
ਵਾਸ਼ਿੰਗਟਨ: ਅਮਰੀਕਾ ‘ਚ ਕੰਮ ਕਰਦੇ ਪੇਸ਼ਵਾਰਾਂ ਦੀ ਕਾਫੀ ਸਮੇਂ ਤੋਂ ਇਹ ਮੰਗ ਸੀ ਕਿ ਉਨ੍ਹਾਂ ਦੇ ਜੀਵਨ ਸਾਥੀ ਨੂੰ ਵੀ ਵਰਕ ਵੀਜ਼ਾ ਦਿੱਤਾ ਜਾਵੇ। ਇਸ ਕਰਕੇ ਜੋਅ ਬਾਈਡਨ ਪ੍ਰਸ਼ਾਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਐਚ 1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਹੁਣ ਆਟੋਮੈਟਿਕ ਕੰਮ ਕਰਨ ਲਈ ਐਚ 4 ਵਰਕ ਵੀਜ਼ਾ ਦਿੱਤਾ ਜਾਵੇਗਾ।
ਦੱਸ ਦਈਏ ਕਿ ਇਸ ਨਾਲ ਸਭ ਤੋਂ ਜਿਆਦਾ ਫ਼ਾਇਦਾ ਭਾਰਤੀ-ਅਮਰੀਕੀ ਔਰਤਾਂ ਨੂੰ ਹੋਵੇਗਾ, ਕਿਉਂਕਿ ਅਮਰੀਕਾ ਦੀਆਂ ਆਈਟੀ ਤੇ ਹੋਰ ਵੱਡੀਆਂ ਕੰਪਨੀਆਂ ‘ਚ ਭਾਰਤੀ ਵੱਡੇ ਪੱਧਰ ਤੇ ਕੰਮ ਕਰਦੇ ਹਨ ਜੋ ਐੱਚ 1ਬੀ ਵੀਜ਼ਾ ਤੇ ਹੁੰਦੇ ਹਨ।ਪਹਿਲਾ ਟਰੰਪ ਸਰਕਾਰ ਨੇ ਇਨ੍ਹਾਂ ਐੱਚ 1ਬੀ ਵੀਜ਼ਾ ਦੇ ਦੂਜੇ ਸਾਥੀ ਨੂੰ ਕੰਮ ਕਰਨ ਤੋਂ ਰੋਕ ਲਗਾ ਦਿੱਤੀ ਸੀ।ਤੇ ਬਾਈਡਨ ਪ੍ਰਸ਼ਾਸਨ ਦੇ ਅੱਜ ਦੇ ਇਸ ਵੱਡੇ ਫ਼ੈਸਲੇ ਨਾਲ ਲੋਕ ਬਹੁਤ ਖੁਸ ਹੋਏ ਹਨ।