GTA News Media

Top Info Bar
22.1°C Toronto Loading date...
Canada Punjab Toronto/GTA

ਜਸਟਿਨ ਟਰੂਡੋ ਦੇ ਨੇਤ੍ਰਿਤਵ ‘ਤੇ ਸਿਆਸੀ ਤੂਫਾਨ: 9 ਮੰਤਰੀਆਂ ਦੀ ਛੁੱਟੀ ਅਤੇ ਲਿਬਰਲ ਪਾਰਟੀ ‘ਚ ਬਗਾਵਤ

ਜਸਟਿਨ ਟਰੂਡੋ ਦੇ ਨੇਤ੍ਰਿਤਵ ‘ਤੇ ਸਿਆਸੀ ਤੂਫਾਨ: 9 ਮੰਤਰੀਆਂ ਦੀ ਛੁੱਟੀ ਅਤੇ ਲਿਬਰਲ ਪਾਰਟੀ ‘ਚ ਬਗਾਵਤ
Share this post via:

ਕੈਨੇਡੀਆਈ ਸਿਆਸਤ ‘ਚ ਹਾਲ ਹੀ ਦਿਨਾਂ ‘ਚ ਹਲਚਲ ਵੱਧਣੀ ਸ਼ੁਰੂ ਹੋ ਗਈ ਹੈ। ਜਾਣਕਾਰੀ ਮਿਲ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 9 ਮੰਤਰੀਆਂ ਨੂੰ ਕੈਬਨਿਟ ਤੋਂ ਹਟਾਉਣ ਦੀਆਂ ਚਰਚਾਵਾਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਟਰੂਡੋ ਦੇ ਖਿਲਾਫ ਪਾਰਟੀ ‘ਚ ਬਗਾਵਤ ਦੇ ਰੁਝਾਨ ਵੀ ਸਾਹਮਣੇ ਆ ਰਹੇ ਹਨ, ਜਿਸ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਪੋਸਟ ਛੱਡਣ ਲਈ ਮਜਬੂਰ ਕਰਨ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਹਨ।

ਇਸਦੇ ਪਿੱਛੇ ਟੋਰਾਂਟੋ-ਸੇਂਟ ਪੌਲ ਦੀ ਪਾਰਲੀਮਾਨੀ ਸੀਟ ‘ਤੇ ਹੋਈ ਹਾਰ ਦੇ ਮੱਦੇਨਜ਼ਰ ਲਿਬਰਲ ਲੀਡਰਸ਼ਿਪ ‘ਚ ਤਬਦੀਲੀ ਦੀਆਂ ਗੱਲਾਂ ਚੱਲ ਰਹੀਆਂ ਸਨ। ਹੁਣ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਪਾਰਟੀ ਦੇ ਅੰਦਰ ਕੁਝ ਵੱਡੇ ਫੈਸਲੇ ਹੋ ਸਕਦੇ ਹਨ।

ਇਕ ਨਵੇਂ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਟਰੂਡੋ ਦੀ ਕੋਸ਼ਿਸ਼ ਹੈ ਕਿ ਨਵੇਂ ਚਿਹਰੇ ਕੈਬਨਿਟ ਵਿੱਚ ਲਿਆ ਕੇ ਲਿਬਰਲ ਪਾਰਟੀ ਦੀ ਲੋਕਪ੍ਰਿਯਤਾ ਨੂੰ ਵਧਾਇਆ ਜਾਵੇ। ਇਸ ਤੋਂ ਹੀ 9 ਮੰਤਰੀਆਂ ਨੂੰ ਹਟਾਉਣ ਦੀ ਚਰਚਾ ਨੇ ਜਨਮ ਲਿਆ ਹੈ।

ਇਸ ਸਭ ਦੇ ਵਿਚਕਾਰ, ਕ੍ਰਿਸਟੀਆ ਫਰੀਲੈਂਡ ਅਤੇ ਟਰੂਡੋ ਦੇ ਦਫ਼ਤਰ ਵਿਚਾਲੇ ਹੋਈ ਠੰਡੀ ਲੜਾਈ ਵੀ ਖੁਲ ਕੇ ਸਾਹਮਣੇ ਆਈ ਹੈ। ਮਾਰਕ ਕਾਰਨੀ, ਜੋ ਕਿ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਰਹਿ ਚੁੱਕੇ ਹਨ, ਨੂੰ ਵੀ ਸਰਕਾਰ ਵਿੱਚ ਸ਼ਾਮਿਲ ਹੋਣ ਦੇ ਸੰਕੇਤ ਦਿੱਤੇ ਜਾ ਰਹੇ ਹਨ।

ਉੱਥੇ ਹੀ, ਕ੍ਰਿਸਟੀਆ ਫਰੀਲੈਂਡ ਲਿਬਰਲ ਪਾਰਟੀ ਦੇ ਕੁਝ ਐਮ.ਪੀਜ਼ ਦੇ ਨਿਸ਼ਾਨੇ ‘ਤੇ ਆ ਰਹੀ ਹੈ। ਇਸ ਦੌਰਾਨ, ਟਰੂਡੋ ਦੇ ਅਸਤੀਫੇ ਦੀ ਮੰਗ ਵੀ ਉੱਠ ਰਹੀ ਹੈ, ਪਰ ਅਜੇ ਤੱਕ ਉਹ ਆਪਣੇ ਪਦ ‘ਤੇ ਕਾਇਮ ਹਨ।

ਇਸਦੇ ਨਾਲ ਹੀ, 16 ਸਤੰਬਰ ਨੂੰ ਕਿਊਬੈਕ ਦੇ ਲਾਸਾਲ ਇਲਾਕੇ ਵਿਚ ਜ਼ਿਮਨੀ ਚੋਣ ਹੋਣੀ ਹੈ, ਜਿੱਥੇ ਲਿਬਰਲ ਪਾਰਟੀ ਦੀ ਹਾਰ ਹੋਣ ਦੇ ਮਾਮਲੇ ‘ਚ, ਟਰੂਡੋ ਦੀ ਕੁਰਸੀ ਸੱਚਮੁੱਚ ਖਤਰੇ ਵਿੱਚ ਪੈ ਸਕਦੀ ਹੈ।