GTA News Media

Top Info Bar
22.1°C Toronto Loading date...
Punjab

ਜਾਣੋ ਕੋਣ ਨੇ ਚਰਨਜੀਤ ਚੰਨੀ,ਜਿਨ੍ਹਾ ਨੂੰ ਪੰਜਾਬ ਦੇ ਨਵੇ ਮੁੱਖ ਮੰਤਰੀ ਵਜੋ ਨਿਯੁਕਤ ਕੀਤਾ ਗਿਆ

ਜਾਣੋ ਕੋਣ ਨੇ ਚਰਨਜੀਤ ਚੰਨੀ,ਜਿਨ੍ਹਾ ਨੂੰ ਪੰਜਾਬ ਦੇ ਨਵੇ ਮੁੱਖ ਮੰਤਰੀ ਵਜੋ ਨਿਯੁਕਤ ਕੀਤਾ ਗਿਆ
Share this post via:

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਕੈਪਟਨ ਨੇ ਸ਼ਨੀਵਾਰ ਨੂੰ ਇਹ ਕਹਿ ਕੇ ਅਸਤੀਫਾ ਦਿੱਤਾ ਕਿ ਉਹ ਅਪਮਾਨਿਤ ਮਹਿਸੂਸ ਕਰਦੇ ਹਨ। ਨਵੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਸੂਬਾ ਸੀਟ ਤੋਂ ਕਾਂਗਰਸੀ ਵਿਧਾਇਕ ਹਨ।ਤੇ ਉਹ ਦਲਿਤ ਭਾਈਚਾਰੇ ‘ਚੋਂ ਆਉਂਦੇ ਹਨ। ਜੇ ਪਹਿਲਾ ਦੀ ਗੱਲ ਕਰੀਏ ਤਾ ਚਰਨਜੀਤ ਸਿੰਘ ਚੰਨੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਖਾਸ ਹੁੰਦੇ ਸਨ ਪਰ ਬਾਅਦ ‘ਚ ਦੋਵੇ ਇੱਕ ਦੂਜੇ ਦੇ ਵਿਰੋਧੀ ਬਣ ਗਏ।

ਜਦ 2017 ‘ਚ ਚਰਨਜੀਤ ਸਿੰਘ ਚੰਨੀ ਨੂੰ ਉੱਚ ਸਿੱਖਿਆ ਮੰਤਰੀ ਬਣਾਇਆ ਗਿਆ ਤਾ ਉਦੋਂ ਉਹ ਖੁਦ 12 ਵੀਂ ਪੜੇ ਸਨ। ਤੇ ਫਿਰ ਇਸ ਨੂੰ ਲੈ ਕੇ ਜਦ ਵਿਵਾਦ ਹੋਇਆ ਤਾ 2017 ‘ਚ ਹੀ ਉਹਨਾ ਨੇ ਪੰਜਾਬ ਯੂਨੀਵਰਸਿਟੀ ਵਿੱਚ ਗ੍ਰੈਜੂਏਸ਼ਨ ਲਈ ਦਾਖਲਾ ਲਿਆ ਸੀ।ਚਰਨਜੀਤ ਚੰਨੀ ਇੱਕ‘ ਡਾਊਨ ਟੂ ਅਰਥ’ ਲੀਡਰ ਹਨ ਤੇ ਸਿੱਖ ਵੀ ਹਨ। ਇਸ ਕਾਰਨ, ਪਾਰਟੀ ਨੇ ਉਨ੍ਹਾਂ ਮੁੱਖ ਮੰਤਰੀ ਬਣਾਇਆ।

58 ਸਾਲਾ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੇ ਤੀਜੀ ਵਾਰ ਵਿਧਾਇਕ ਹਨ ਅਤੇ ਇਹ ਪਹਿਲੀ ਵਾਰ ਹੈ ਕਿ ਸੂਬੇ ਵਿੱਚ ਕਿਸੇ ਦਲਿਤ ਨੂੰ ਪਾਰਟੀ ਦੀ ਵਾਗਡੋਰ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਵੀ ਨਿਭਾਈ ਸੀ। ਇਸ ਸਮੇਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਤਕਨੀਕੀ ਸਿੱਖਿਆ ਮੰਤਰੀ ਵਜੋਂ ਕੰਮ ਦੀ ਦੇਖਭਾਲ ਕਰ ਰਹੇ ਸਨ।

ਰਿਪੋਰਟ ਅਨੁਸਾਰ, ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਤੇ ਜ਼ਿਆਦਾਤਰ ਕਾਂਗਰਸੀ ਵਿਧਾਇਕਾ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਸੀ, ਪਰ ਸਿੱਧੂ ਧੜਾ ਇਸ ਦੇ ਵਿਰੋਧ ‘ਚ ਸੀ। ਦੱਸ ਦਈਏ, ਕਿ ਸਿੱਧੂ ਨੇ ਖੁਦ ਮੁੱਖ ਮੰਤਰੀ ਬਣਨ ਦੇ ਦਾਅਵਾ ਪੇਸ਼ ਕੀਤਾ ਸੀ, ਪਰ ਪੰਜਾਬ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ, ਹਾਈਕਮਾਨ ਨੇ ਇਸ ਦਾਅਵੇ ਸਹੀ ਨੂੰ ਰੱਦ ਕਰ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਦਲਿਤ ਚਿਹਰੇ ਦੀ ਮੰਗ ਕੀਤੀ। ਨਿਗਰਾਨ ਅਜੈ ਮਾਕਨ, ਹਰੀਸ਼ ਚੌਧਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਕਾਂਗਰਸ ਹਾਈਕਮਾਂਡ ਨਾਲ ਚੰਡੀਗੜ੍ਹ ਦੇ ਹੋਟਲ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰ ਰਹੇ ਸਨ। ਬਹੁਤੇ ਕਾਂਗਰਸੀ ਵਿਧਾਇਕ ਵੀ ਇੱਥੇ ਪਹੁੰਚੇ ਹੋਏ ਸਨ। ਮੀਟਿੰਗ ਦੋਰਾਨ ਜਦ ਹਾਈਕਮਾਂਡ ਨੇ ਸੁਖਜਿੰਦਰ ਰੰਧਾਵਾ ਦੇ ਨਾਂ ਤੇ ਸਹਿਮਤੀ ਪ੍ਰਗਟਾਈ ਤਾਂ ਨਵਜੋਤ ਸਿੱਧੂ ਓਦੋ ਹੀ ਗੁੱਸੇ ਵਿੱਚ ਹੋਟਲ ਤੋਂ ਬਾਹਰ ਆ ਗਏ ਸਨ।

ਸੁਖਜਿੰਦਰ ਸਿੰਘ ਰੰਧਾਵਾ ਦੀ ਤਰ੍ਹਾਂ ਚਰਨਜੀਤ ਚੰਨੀ ਨੇ ਵੀ ਖੁੱਲ੍ਹੇਆਮ ਕੈਪਟਨ ਵਿਰੁੱਧ ਬਗਾਵਤ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਇੱਕ ਅਜਿਹਾ ਮੁੱਖ ਮੰਤਰੀ ਚਾਹੁੰਦੇ ਹਨ ਜੋ ਉਨ੍ਹਾਂ ਦੀ ਗੱਲਾਂ ਸੁਣਨ ਤੇ ਮੰਨਣ। ਪਰ ,ਸੁਖਜਿੰਦਰ ਰੰਧਾਵਾ ਦਾ ਸੁਭਾਅ ਅਜਿਹਾ ਨਹੀਂ ਹੈ ਕਿ ਉਹ ਕਿਸੇ ਦੇ ਕਹਿਣੇ ‘ਚ ਤੁਰਨ।

ਦੱਸ ਦਈਏ ਕਿ ਚੰਨੀ ਦੀ ਮਦਦ ਨਾਲ ਕਾਂਗਰਸ ਸਰਕਾਰ ਨੇ ਪੰਜਾਬ ‘ਚ 32% ਦਲਿਤ ਵੋਟ ਬੈਂਕ ਨੂੰ ਨਿਸ਼ਾਨਾ ਬਣਾਇਆ ਹੈ। ਪਰ , ਕਾਂਗਰਸ ਦੀ ਇਸ ਬਾਜ਼ੀ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਤਰ੍ਹਾ ਦੀ ਸਿਆਸੀ ਹਾਰ ਮਿਲੀ ਹੈ।