ਟੋਰਾਂਟੋ ਕਾਰ ਹਾਦਸੇ ਵਿੱਚ ਔਰਤ ਦੀ ਮੌਤ, ਇੱਕ ਹੋਰ ਗੰਭੀਰ ਜ਼ਖ਼ਮੀ
ਟੋਰਾਂਟੋ – ਸ਼ਨੀਵਾਰ ਰਾਤ ਈਟੋਬੀਕੋ ਵਿੱਚ ਇੱਕ ਕਾਰ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਰਾਤ 8:15 ਵਜੇ ਦੇ ਕਰੀਬ ਹੰਬਰ ਨਦੀ ਦੇ ਪੱਛਮ ਵੱਲ ਦ ਕੁਈਨਜ਼ਵੇਅ ‘ਤੇ ਇੱਕ ਕਾਰ ਖੰਭੇ ਨਾਲ ਟਕਰਾ ਗਈ।
ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਨਤੀਜੇ ਵਜੋਂ ਕਾਰ ਦੇ ਦੋ ਹਿੱਸੇ ਹੋ ਗਏ ਅਤੇ ਇੱਕ ਔਰਤ ਦੇ ਵਾਹਨ ਵਿੱਚ ਫਸ ਜਾਣ ਤੋਂ ਬਾਅਦ ਉਸ ਨੂੰ ਮੁਸ਼ਕਿਲ ਨਾਲ ਕੱਢਿਆ ਗਿਆ।
ਔਰਤ ਨੂੰ ਜਾਨਲੇਵਾ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਬਾਅਦ ਵਿਚ ਉਸ ਦੀ ਜ਼ਖਮਾਂ ਕਾਰਨ ਮੌਤ ਹੋ ਗਈ।
ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਵੀ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਕਰੈਸ਼ ਦਾ ਦੇ ਕਾਰਨਾਂ ਦਾ ਪਤਾ ਨਹੀ ਲੱਗਾ।
ਕਾਰ ਦਾ ਮਲਬਾ ਸੜਕ ‘ਤੇ ਖਿੱਲਰ ਗਿਆ। ਪੁਲਿਸ ਨੇ ਜਾਂਚ ਲਈ ਇਲਾਕੇ ਨੂੰ ਬੰਦ ਕਰ ਦਿੱਤਾ।