GTA News Media

Top Info Bar
22.1°C Toronto Loading date...
Canada Punjab Toronto/GTA Weather

ਟੋਰਾਂਟੋ ਖੇਤਰ ਵਿੱਚ ਐਤਵਾਰ ਤੋਂ ‘ਹੀਟ ਈਵੈਂਟ’ ਦੀ ਸਥਿਤੀ

ਟੋਰਾਂਟੋ ਖੇਤਰ ਵਿੱਚ ਐਤਵਾਰ ਤੋਂ ‘ਹੀਟ ਈਵੈਂਟ’ ਦੀ ਸਥਿਤੀ
Share this post via:

ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਗਰੇਟਰ ਟੋਰਾਂਟੋ ਏਰੀਆ (ਜੀਟੀਏ) ਲਈ ਐਤਵਾਰ ਤੋਂ ਸ਼ੁਰੂ ਹੋ ਕੇ ਸੰਭਾਵਤ ਤੌਰ ‘ਤੇ ਮੰਗਲਵਾਰ ਤੱਕ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਫੈਡਰਲ ਮੌਸਮ ਏਜੰਸੀ ਦੇ ਅਨੁਸਾਰ, ਇਸ ਦੌਰਾਨ ਖੇਤਰ ਵਿੱਚ “ਨਮੀ ਵਾਲੀ  ਹਵਾ” ਦੇ ਕਾਰਨ ਦਿਨ ਦੇ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਹਿਊਮੀਡੈਕਸ ਮੁੱਲ 40 ਤੱਕ ਮਹਿਸੂਸ ਹੋ ਸਕਦਾ ਹੈ।

ਰਾਤ ਦਾ ਤਾਪਮਾਨ ਵੀ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਰਾਤ ਨੂੰ ਵੀ ਕਮਲੈਪ ਦੀ ਘਾਟ ਰਹੇਗੀ। ਐਨਵਾਇਰਮੈਂਟ ਕੈਨੇਡਾ ਮੰਗਲਵਾਰ ਨੂੰ “ਕੂਲਰ ਏਅਰਮਾਸ” ਦੇ ਆਉਣ ਦੀ ਭਵਿੱਖਬਾਣੀ ਕਰ ਰਹੀ ਹੈ।

ਇਹ ਸਥਿਤੀ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਹਵਾ ਗੁਣਵੱਤਾ ਸਿਹਤ ਸੂਚਕਾਂਕ ਉੱਚ ਜੋਖਮ ਸ਼੍ਰੇਣੀ ਤੱਕ ਪਹੁੰਚ ਸਕਦਾ ਹੈ, ਜਿਸ ਤੋਂ ਬਚਣ ਲਈ ਐਨਵਾਇਰਮੈਂਟ ਕੈਨੇਡਾ ਵਾਧੂ ਸਾਵਧਾਨੀਆਂ ਵਰਤਣ ਦੀ ਸਲਾਹ ਦੇ ਰਹੀ ਹੈ। ਇਹ ਸਾਵਧਾਨੀਆਂ ਖਾਸ ਕਰਕੇ ਉਹਨਾਂ ਲੋਕਾਂ ਲਈ ਮਹੱਤਵਪੂਰਨ ਹਨ ਜੋ ਸਿਹਤ ਸੰਬੰਧੀ ਚਿੰਤਾਵਾਂ ਦਾ ਵਧੇਰੇ ਖ਼ਤਰਾ ਰੱਖਦੇ ਹਨ, ਜਿਵੇਂ ਕਿ ਬਜ਼ੁਰਗ, ਨਿਆਣੇ ਅਤੇ ਗਰਭਵਤੀ ਮਹਿਲਾ।

ਇਸ ਗਰਮੀ ਦੇ ਦੌਰਾਨ ਹੋ ਸਕਣ ਵਾਲੀਆਂ ਬਿਮਾਰੀਆਂ ਵਿੱਚ ਸੋਜ, ਧੱਫੜ, ਬੇਹੋਸ਼ੀ, ਗਰਮੀ ਦੀ ਥਕਾਵਟ, ਅਤੇ ਹੀਟ ਸਟ੍ਰੋਕ ਸ਼ਾਮਲ ਹਨ। ਐਨਵਾਇਰਮੈਂਟ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਲੋਕ, ਖਾਸ ਕਰਕੇ ਬੱਚੇ ਅਤੇ ਪਾਲਤੂ ਜਾਨਵਰਾਂ ਨੂੰ ਕਦੇ ਵੀ ਪਾਰਕ ਕੀਤੇ ਵਾਹਨ ਵਿੱਚ ਨਾ ਛੱਡੋ।

ਲੋਕਾਂ ਨੂੰ ਬਹੁਤ ਸਾਰਾ ਪਾਣੀ ਪੀਣ ਦੀ ਸਲਾਹ ਦਿੰਦੇ ਹੋਏ ਕਿਹਾ ਗਿਆ ਹੈ ਕਿ ਪਿਆਸ ਲੱਗਣ ਤੋਂ ਪਹਿਲਾਂ ਹੀ ਪਾਣੀ ਪੀਣ ਦੀ ਆਦਤ ਬਣਾਓ, ਕਿਉਂਕਿ ਪਿਆਸ ਡੀਹਾਈਡਰੇਸ਼ਨ ਦਾ ਚੰਗਾ ਸੰਕੇਤ ਨਹੀਂ ਹੁੰਦੀ।