GTA News Media

Top Info Bar
22.1°C Toronto Loading date...
Buy / Sell Canada Crime Punjab Toronto/GTA

ਟੋਰਾਂਟੋ ‘ਚ ਨਕਲੀ ਸਰਜਨ ਬਣ ਕੇ ਔਰਤਾਂ ਨੂੰ ਫ੍ਰੌਡ ਕਰਨ ਵਾਲਾ ਵਿਆਕਤੀ ਗ੍ਰਿਫ਼ਤਾਰ

ਟੋਰਾਂਟੋ ‘ਚ ਨਕਲੀ ਸਰਜਨ ਬਣ ਕੇ ਔਰਤਾਂ ਨੂੰ ਫ੍ਰੌਡ ਕਰਨ ਵਾਲਾ ਵਿਆਕਤੀ ਗ੍ਰਿਫ਼ਤਾਰ
Share this post via:

ਟੋਰਾਂਟੋ ਦੇ ਇੱਕ 29 ਸਾਲਾ ਵਿਆਕਤੀ ਨੂੰ ਕਥਿਤ ਤੌਰ ‘ਤੇ ਆਪਣੇ ਆਪ ਨੂੰ ਸਰਜਨ ਦੱਸ ਕੇ ਕਈ ਔਰਤਾਂ ‘ਤੇ ਕਸਮੇਟਿਕ ਇੰਜੈਕਸ਼ਨ ਲਗਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਮੁਤਾਬਕ, ਸ਼ੁੱਕਰਵਾਰ ਦੀ ਦੁਪਹਿਰ ਉਨ੍ਹਾਂ ਨੂੰ ਬੇ ਸਟ੍ਰੀਟ ਅਤੇ ਕੁਇਨਜ਼ ਕਵੇ ਵੈਸਟ ਦੇ ਇਲਾਕੇ ‘ਚ ਹੋਏ “ਹਥਿਆਰ ਨਾਲ ਹਮਲੇ” ਦੀ ਸ਼ਿਕਾਇਤ ਮਿਲੀ ਸੀ।

ਜਾਂਚ ‘ਚ ਪਤਾ ਲੱਗਿਆ ਕਿ ਇੱਕ ਵਿਅਕਤੀ ਨੇ ਕੁੱਤਿਆਂ ਦੇ ਪਾਰਕ ‘ਚ ਚਾਰ ਔਰਤਾਂ ਨੂੰ ਆਪਣੇ ਨਜ਼ਦੀਕ ਆਉਣ ਲਈ ਕਹਿ ਕੇ ਆਪਣੇ ਆਪ ਨੂੰ “ਹਾਰਵੀ ਆਰਚਾਂਬੋ,” ਇੱਕ ਸਥਾਨਕ ਹਸਪਤਾਲ ‘ਚ ਸਰਜਨ ਦੱਸਿਆ।

ਪੁਲਿਸ ਦਾ ਦਾਅਵਾ ਹੈ ਕਿ ਵਿਆਕਤੀ ਨੇ ਔਰਤਾਂ ਨੂੰ ਆਪਣੇ ਘਰ ‘ਚ ਕਸਮੇਟਿਕ ਇਲਾਜ ਕਰਨ ਦੀ ਪੇਸ਼ਕਸ਼ ਕੀਤੀ। ਔਰਤਾਂ ਨੇ ਵਿਸ਼ਵਾਸ ਕਰ ਲਿਆ ਅਤੇ ਘਰ ਜਾ ਕੇ ਉਹਨਾਂ ਨੇ ਕਥਿਤ ਤੌਰ ‘ਤੇ “ਬੋਟਾਕਸ,” “ਓਜ਼ੈਂਪਿਕ,” ਅਤੇ “ਸੈਲਮਨ ਡੀਐਨਏ” ਇੰਜੈਕਸ਼ਨ ਲਗਵਾਏ।

ਇਲਾਜ ਮਗਰੋਂ, ਔਰਤਾਂ ਨੂੰ ਉਸ ਵਿਅਕਤੀ ਦੇ ਵਿਹਾਰ ‘ਤੇ ਸ਼ੱਕ ਹੋਇਆ। ਜਾਂਚ ਕਰਨ ‘ਤੇ ਪਤਾ ਚੱਲਿਆ ਕਿ ਉਹ ਵਿਅਕਤੀ ਕਸਮੇਟਿਕ ਪ੍ਰੋਸੀਜਰ ਕਰਨ ਲਈ ਯੋਗ ਨਹੀਂ ਸੀ। ਇਸ ਤੋਂ ਬਾਅਦ ਔਰਤਾਂ ਨੇ ਪੁਲਿਸ ਨਾਲ ਸੰਪਰਕ ਕੀਤਾ।

ਪੁਲਿਸ ਨੇ ਕਥਿਤ ਵਿਅਕਤੀ ਦੀ ਪਛਾਣ ਯੂਸਾਕ ਵਜੋਂ ਕੀਤੀ ਅਤੇ ਸ਼ਨੀਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਹਥਿਆਰ ਨਾਲ ਹਮਲੇ ਦੇ ਸੱਤ ਅਤੇ ਜਨਤਾ ਨੂੰ ਖਤਰੇ ਵਿੱਚ ਪਾਉਣ ਦੇ ਇੱਕ ਦੋਸ਼ ਲਗਾਏ ਗਏ ਹਨ।

ਪੁਲਿਸ ਨੇ ਦੋਸ਼ੀ ਦੀ ਤਸਵੀਰ ਜਾਰੀ ਕੀਤੀ ਹੈ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਹੋਰ ਪੀੜਤ ਵੀ ਸਾਹਮਣੇ ਆ ਸਕਦੇ ਹਨ। ਜਿਸ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ, ਉਹ 416-808-5200 ‘ਤੇ ਪੁਲਿਸ ਨਾਲ ਜਾਂ ਗੋਪਨੀਯ ਤੌਰ ‘ਤੇ 416-222-TIPS (8477) ਜਾਂ www.222tips.com ‘ਤੇ ਸੰਪਰਕ ਕਰ ਸਕਦੇ ਹਨ।