GTA News Media

Top Info Bar
22.1°C Toronto Loading date...
Canada Crime Punjab Toronto/GTA

ਟੋਰਾਂਟੋ ਵਿੱਚ ਭਾਰਤੀ ਮੂਲ ਦੇ ਟੋਅ ਟਰੱਕ ਡਰਾਈਵਰ ਦੀ ਹੱਤਿਆ ਕੇਸ ਵਿੱਚ ਚਾਰ ਜਣੇ ਗ੍ਰਿਫ਼ਤਾਰ

ਟੋਰਾਂਟੋ ਵਿੱਚ ਭਾਰਤੀ ਮੂਲ ਦੇ ਟੋਅ ਟਰੱਕ ਡਰਾਈਵਰ ਦੀ ਹੱਤਿਆ ਕੇਸ ਵਿੱਚ ਚਾਰ ਜਣੇ ਗ੍ਰਿਫ਼ਤਾਰ
Share this post via:

ਟੋਰਾਂਟੋ ਪੁਲਿਸ ਨੇ ‘ਪ੍ਰੋਜੈਕਟ ਬੀਕਨ’ ਦੇ ਤਹਿਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੋ ਨੌਜਵਾਨ ਵੀ ਸ਼ਾਮਿਲ ਹਨ, ਜੋ ਟੋਅ ਟਰੱਕ ਕਾਰੋਬਾਰ ਨੂੰ ਕਾਬੂ ਕਰਨ ਲਈ ਚੱਲ ਰਹੀ ਹਿੰਸਾ ਦਾ ਹਿੱਸਾ ਬਣੇ ਹੋਏ ਸਨ। ਇਸ ਹਿੰਸਾ ਦੌਰਾਨ ਗੋਲੀਬਾਰੀ ਅਤੇ ਅੱਗ ਲਗਾਉਣ ਦੀਆਂ ਕਈ ਵਾਰਦਾਤਾਂ ਹੋਈਆਂ ਹਨ। ਮਈ ਤੋਂ ਜੁਲਾਈ ਤੱਕ ਟੋਰਾਂਟੋ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਸ ਹਿੰਸਾ ਵਿੱਚ 28 ਸਾਲਾ ਸੁਲਕਸ਼ਣ ਸੇਲਵਾਸਿੰਗਮ ਦੀ ਹੱਤਿਆ ਹੋ ਚੁੱਕੀ ਹੈ।

ਪੁਲਿਸ ਮੁਖੀ ਮਾਇਰਨ ਡਿਮਕਿਊ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ‘ਤੇ ਕੁੱਲ 177 ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਪਹਿਲੇ ਦਰਜੇ ਦੀ ਹੱਤਿਆ ਵੀ ਸ਼ਾਮਿਲ ਹੈ। ਗ੍ਰਿਫ਼ਤਾਰ ਕੀਤੇ ਗਏ ਦੋ ਨੌਜਵਾਨਾਂ ਦੀ ਉਮਰ ਸਿਰਫ 15 ਅਤੇ 16 ਸਾਲ ਹੈ, ਪਰ ਨਾਬਾਲਗ ਹੋਣ ਕਾਰਨ ਉਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

ਪ੍ਰੋਜੈਕਟ ਬੀਕਨ ਦੀ ਕਾਰਵਾਈ ਦੌਰਾਨ ਪੁਲਿਸ ਨੇ ਕਈ ਵਾਰਦਾਤਾਂ ਨੂੰ ਇਕ-ਦੂਜੇ ਨਾਲ ਜੋੜ ਕੇ ਪੜਤਾਲ ਕੀਤੀ ਹੈ। ਟੋਅ ਟਰੱਕ ਇੰਡਸਟਰੀ ਨਾਲ ਸਬੰਧਤ ਇਸ ਹਿੰਸਾ ਨੇ ਕਈ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਇਸ ਸਾਲ 1 ਜਨਵਰੀ ਤੋਂ ਲੈ ਕੇ ਅੱਜ ਤੱਕ ਟੋਅ ਟਰੱਕ ਹਿੰਸਾ ਦੀਆਂ 43 ਵਾਰਦਾਤਾਂ ਰਿਪੋਰਟ ਕੀਤੀਆਂ ਗਈਆਂ ਹਨ।