ਟੌਪ ਕੈਨੇਡੀਅਨ ਇਮੀਗ੍ਰੈਂਟਸ ਅਵਾਰਡ ਲਈ ਜਸਟਿਨ ਟਰੂਡੋ ਨੇ ਸੋਨੀਆ ਸਿੱਧੂ ਨੂੰ ਦਿੱਤੀ ਵਧਾਈ
ਜਿਵੇਂ ਕਿ ਅਸੀਂ ਮਹਾਂਮਾਰੀ ਦੇ ਚੱਲ ਰਹੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਾਂ, ਪਰ ਇਸ ਦੌਰਾਨ ਵੀ ਸਾਲਾਨਾ ਟੌਪ 25 ਕੈਨੇਡੀਅਨ ਇਮੀਗ੍ਰੈਂਟ ਅਵਾਰਡ ਕੁਝ ਖਾਸ ਸਖਸ਼ੀਅਤਾਂ ਅੰਦਰ ਦ੍ਰਿੜਤਾ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। 2021 ਦੇ ਸਿਖਰ ਦੇ 25 ਕੈਨੇਡੀਅਨ ਇਮੀਗ੍ਰੈਂਟਸ ਇਸ ਭਾਵਨਾ ਦੀਆਂ ਸਭ ਚਮਕਦਾਰ ਉਦਾਹਰਣਾਂ ਹਨ।
ਕੈਨੇਡੀਅਨ ਇਮੀਗ੍ਰੈਂਟ ਮੈਗਜ਼ੀਨ ਵਲੋਂ ਹਰ ਸਾਲ , ਟੌਪ 25 ਕੈਨੇਡੀਅਨ ਇਮੀਗ੍ਰੈਂਟਸ ਅਵਾਰਡਸ ਦਾ ਐਲਾਨ ਕੀਤਾ ਜਾਂਦਾ ਹੈ। ਇਸ ਸਾਲ ਵੀ ਓਹਨਾਂ ਵਲੋਂ ਇਸ ਅਵਾਰਡ ਲਈ ਟੌਪ 25 ਕੈਨੇਡੀਅਨ ਇਮੀਗ੍ਰੈਂਟਸ ਚੁਣੇ ਗਏ, ਜਿਨ੍ਹਾਂ ਵਿੱਚ ਬਰੈਂਪਟਨ ਸਾਊਥ ਤੋਂ ਮੈਂਬਰ ਆਫ ਪਾਰਲੀਆਮੈਂਟ ਸੋਨੀਆ ਸਿਧੂ ਦਾ ਨਾਮ ਵੀ ਸ਼ਾਮਿਲ ਹੈ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਗਈ ਅਤੇ ਉਹ ਸੋਨੀਆ ਸਿੱਧੂ ਦੀ ਤਾਰੀਫ ਕਰਦੇ ਵੀ ਨਜ਼ਰ ਆਏ।