ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਨੂੰ ਅਸਲ ਮੁੱਦਿਆ ਤੇ ਧਿਆਨ ਕੇਦਰਤ ਕਰਨ ਨੂੰ ਕਿਹਾ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦੇ ਵਿਵਾਦ ਦੇ ਵਿਚਕਾਰ ਨਵਜੋਤ ਸਿੱਧੂ ਨੇ ਆਪਣਾ ਵੱਡਾ ਬਿਆਨ ਦਿੰਦੇ ਕਿਹਾ ਕਿ ਹੁਣ ਪੰਜਾਬ ਦੇ ਅਸਲ ਮੁੱਦਿਆਂ ਤੇ ਗੱਲ ਕਰਨ ਦਾ ਸਮਾਂ ਹੈ। ਜਿਹੜੇ ਮੁੱਦੇ ਹਰ ਪੰਜਾਬੀ ਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨਾਲ ਸੰਬੰਧਿਤ ਹਨ। ਤੇ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਨੂੰ ਕਿਵੇ ਘੱਟ ਕੀਤਾ ਜਾਵੇ? ਮੈਂ ਪੰਜਾਬ ਦੇ ਅਸਲ ਮੁੱਦਿਆਂ ਤੇ ਡੱਟਿਆ ਰਹਾਂਗਾ ਅਤੇ ਇਨ੍ਹਾਂ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗਾ।
ਆਪਣੇ ਸਾਈਰੀ ਅੰਦਾਜ਼ ‘ਚ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਧੁੰਦ ਨੂੰ ਸਾਫ਼ ਹੋਣ ਦਿਉ, ਅਸਲੀਅਤ ਸੂਰਜ ਦੇ ਵਾਂਗ ਚਮਕੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਆਰਥੀ ਲੋਕਾਂ ਤੋਂ ਦੂਰ ਰਹੋ ਤੇ ਸਿਰਫ ਉਨ੍ਹਾਂ ਮਾਰਗਾਂ ਤੇ ਧਿਆਨ ਦਿਓ ਜੋ ਜੀਤੇਗਾ ਪੰਜਾਬ, ਜੀਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ ਵੱਲ ਲੈ ਕੇ ਜਾਵੇਗਾ।