ਪਾਰਕ ਕੀਤੀ ਗੱਡੀ ਨਾਲ ਟਕਰਾਇਆ ਮੋਟਰਸਾਈਕਲਿਸਟ, ਹੋਇਆ ਗੰਭੀਰ ਜ਼ਖ਼ਮੀ
ਟੋਰਾਂਟੋ – ਹਾਈ ਪਾਰਕ ਨੇੜੇ ਪਾਰਕ ਕੀਤੀ ਗੱਡੀ ਨਾਲ ਟਕਰਾ ਜਾਣ ਕਾਰਨ ਇੱਕ ਮੋਟਰਸਾਈਕਲਿਸਟ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਬਲੂਅਰ ਸਟਰੀਟ ਤੇ ਕਿਊਬਿਕ ਐਵਨਿਊ ਦੇ ਇੰਟਰਸੈਕਸ਼ਨ ਉੱਤੇ ਇਹ ਘਟਨਾ ਤੜ੍ਹਕੇ 3:00 ਵਜੇ ਵਾਪਰੀ।ਟੋਰਾਂਟੋ ਪੈਰਾਮੈਡਿਕਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇੱਕ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਬਲੂਅਰ ਸਟਰੀਟ ਨੂੰ ਹਾਈ ਪਾਰਕ ਤੇ ਕਲੈਂਡੇਨਨ ਐਵਨਿਊ ਦਰਮਿਆਨ ਕਈ ਘੰਟਿਆਂ ਲਈ ਬੰਦ ਰੱਖਿਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।