ਪੰਜਾਬ ਦੇ ਮੁੱਖ ਮੰਤਰੀ ਚੰਨੀ ਕਿਸਾਨਾਂ ਦੇ ਧਰਨੇ ‘ਚ ਹੋਏ ਸ਼ਾਮਲ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ਼ਨੀਵਾਰ ਨੂੰ ਕਿਸਾਨਾਂ ਦੇ ਧਰਨੇ ‘ਚ ਪਹੁੰਚੇ। ਸੀਐਮ ਚੰਨੀ ਨੇ ਰੋਪੜ-ਚਮਕੌਰ ਸਾਹਿਬ ਦੇ ਟੋਲ ਬੈਰੀਅਰ ਤੋਂ ਲੰਘਦੇ ਕਿਸਾਨੀ ਕਾਫਲੇ ਨੂੰ ਰੋਕਿਆ।ਤੇ ਇਸ ਤੋਂ ਬਾਅਦ ਉਹ ਜਾ ਕੇ ਕਿਸਾਨਾਂ ਵਿੱਚ ਬੈਠ ਗਏ।
ਸੀਐਮ ਚਰਨਜੀਤ ਚੰਨੀ ਨੇ ਕਿਸਾਨਾ ਨੂੰ ਭਰੋਸਾ ਦਿੰਦੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ। ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਸੁਧਾਰ ਕਾਨੂੰਨ ਕਿਸਾਨਾਂ ਦੇ ਹਿੱਤ ਦੇ ਨਹੀਂ ਹਨ।ਕੇਂਦਰ ਸਰਕਾਰ ਇਹਨਾ ਕਾਲੇ ਕਾਨੂੰਨਾ ਨੂੰ ਤੁਰੰਤ ਵਾਪਸ ਲਵੇ। ਉਨ੍ਹਾਂ ਨੇ ਅੰਦੋਲਨਕਾਰੀ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹਨਾ ਨੂੰ ਜਿੱਥੇ ਵੀ ਉਨ੍ਹਾਂ ਦੀ ਲੋੜ ਹੋਵੇ, ਉਨ੍ਹਾਂ ਨੂੰ ਬੁਲਾਉਣ। ਉਹ ਖੁਦ ਚੱਲ ਕੇ ਕਿਸਾਨਾਂ ਤੱਕ ਪਹੁੰਚਣਗੇ।