GTA News Media

Top Info Bar
22.1°C Toronto Loading date...
Punjab

ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਕਿਸਾਨ ਆਗੂਆਂ ‘ਚੋ ਇਹ ਆਗੂਆ ਨੇ ਚੋਣ ਲੜਨ ਤੇ ਸਾਥ ਦੇਣ ਤੋਂ ਕੀਤਾ ਇਨਕਾਰ

ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਕਿਸਾਨ ਆਗੂਆਂ ‘ਚੋ ਇਹ ਆਗੂਆ ਨੇ ਚੋਣ ਲੜਨ ਤੇ ਸਾਥ ਦੇਣ ਤੋਂ ਕੀਤਾ ਇਨਕਾਰ
Share this post via:

ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਕਿਸਾਨ ਆਗੂਆਂ ਨੂੰ ਵੱਡਾ ਝਟਕਾ ਉਸ ਸਮੇ ਲੱਗਾ ਜਦੋ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਬੀਕੇਯੂ (ਲੱਖੋਵਾਲ) ਨੇ ਚੋਣ ਲੜਨ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਚੋਣ ਲੜ ਰਹੀਆਂ 22 ਕਿਸਾਨ ਜਥੇਬੰਦੀਆਂ ਦੀ ਹਮਾਇਤ ਤੋਂ ਵੀ ਮਨ੍ਹਾ ਕਰ ਦਿੱਤਾ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਦੀ 15 ਜਨਵਰੀ ਦੀ ਮੀਟਿੰਗ ‘ਚ ਚੋਣ ਲੜ ਰਹੀਆਂ 22 ਕਿਸਾਨ ਜਥੇਬੰਦੀਆਂ ਬਾਰੇ ਵੀ ਫੈਸਲਾ ਲਿਆ ਜਾਵੇਗਾ। ਇਹ ਕਿਸਾਨ ਲੀਡਰ ਹੁਣ ਫਰੰਟ ਦਾ ਹਿੱਸਾ ਨਹੀਂ ਰਹਿਣਗੇ। ਪਰ, ਉਨ੍ਹਾਂ ਦੀ ਯੂਨੀਅਨ ਕਿਸੇ ਹੋਰ ਨੁਮਾਇੰਦੇ ਰਾਹੀਂ ਅੰਦੋਲਨ ‘ਚ ਰਹੇਗੀ ਜਾਂ ਨਹੀਂ, ਇਸ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ।ਦੱਸ ਦਈਏ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦਿੱਲੀ ਸਰਹੱਦ ਤੇ ਅੰਦੋਲਨ ‘ਚ ਸ਼ਾਮਲ ਹੋਈਆਂ ਸਨ ਅਤੇ ਇਨ੍ਹਾਂ ‘ਚੋਂ 22 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ ਹੈ। ਜਿਸ ਰਾਹੀਂ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਉਸ ਸਮੇਂ ਇਨ੍ਹਾਂ ਲੀਡਰਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਲੱਖੋਵਾਲ ਸਮੇਤ ਤਿੰਨ ਯੂਨੀਅਨਾਂ ਦਾ ਸਮਰਥਨ ਹੈ। ਉਹ ਆਪਣੇ ਸੰਵਿਧਾਨ ‘ਚ ਸੋਧ ਕਰਕੇ ਖੁੱਲ੍ਹ ਕੇ ਸਾਥ ਦੇਣਗੀਆਂ। ਪਰ ਹੁਣ ਇਨ੍ਹਾਂ 2 ਯੂਨੀਅਨਾਂ ਨੇ ਇਸ ਤੋਂ ਇਨਕਾਰ ਕੀਤਾ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਅਤੇ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਅਸੀਂ ਨਾ ਤਾਂ ਚੋਣ ਲੜਾਂਗੇ ਤੇ ਨਾ ਹੀ ਕਿਸੇ ਨੂੰ ਸਮਰਥਨ ਦੇਵਾਂਗੇ।ਪਰ ਉਹ ਸੰਘਰਸ਼ ਰਾਹੀਂ ਮਸਲਿਆਂ ਦਾ ਹੱਲ ਕਰਵਾਉਂਦੇ ਰਹਿਣਗੇ।