GTA News Media

Top Info Bar
22.1°C Toronto Loading date...
Featured Punjab

ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 6 ਖ਼ਤਰਨਾਕ ਐਪਸ, ਗੂਗਲ ਨੇ ਪਲੇਅ ਸਟੋਰ ਤੋਂ ਹਟਾਏ

ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 6 ਖ਼ਤਰਨਾਕ ਐਪਸ, ਗੂਗਲ ਨੇ ਪਲੇਅ ਸਟੋਰ ਤੋਂ ਹਟਾਏ
Share this post via:

ਗੂਗਲ ਨੇ ਆਪਣੇ ਐਪ ਸਟੋਰ ਯਾਨੀ ਪਲੇਅ ਸਟੋਰ ਤੋਂ 6 ਅਜਿਹੇ ਖ਼ਤਰਨਾਕ ਐਪਸ ਨੂੰ ਹਟਾ ਦਿੱਤਾ ਹੈ ਜੋ ਲੋਕਾਂ ਦੇ ਫੋਨ ’ਚ ਵਾਇਰਸ ਪਹੁੰਚਾ ਰਹੇ ਸਨ। ਇਨ੍ਹਾਂ ਸਾਰੇ ਐਪਸ ’ਚ Sharkbot bank stealer ਮਾਲਵੇਅਰ ਵੀ ਸੀ ਜੋ ਕਿ ਲੋਕਾਂ ਦੇ ਬੈਂਕਾਂ ਦੀ ਜਾਣਕਾਰੀ ਚੋਰੀ ਕਰ ਰਿਹਾ ਸੀ। ਹੁਣ ਗੂਗਲ ਨੇ ਇਨ੍ਹਾਂ ਸਾਰੇ ਐਪਸ ਨੂੰ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਵੀ ਇਨ੍ਹਾਂ ਐਪਸ ਦੀ ਲਿਸਟ ਨੂੰ ਵੇਖੋ ਅਤੇ ਜੇਕਰ ਤੁਹਾਡੇ ਫੋਨ ’ਚ ਇਨ੍ਹਾਂ ’ਚੋਂ ਕੋਈ ਵੀ ਐਪ ਹੈ ਤਾਂ ਉਸਨੂੰ ਤੁਰੰਤ ਡਿਲੀਟ ਕਰੋ।

ਰਿਪੋਰਟ ਮੁਤਾਬਕ, ਇਹ ਸਾਰੇ ਐਪਸ ਯੂਜ਼ਰਸ ਦੀ ਟ੍ਰੈਕਿੰਗ ਜਿਓਫੇਸਿੰਗ ਫੀਚਰ ਰਾਹੀਂ ਕਰ ਰਹੇ ਸਨ। ਇਹ ਐਪਸ ਕਿਸੇ ਵੀ ਸਾਈਟ ’ਤੇ ਯੂਜ਼ਰ ਦੁਆਰਾ ਕੀਤੇ ਜਾ ਰਹੇ ਲਾਗ-ਇਨ ਦਾ ਡਾਟਾ ਰਿਕਾਰਡ ਕਰਦੇ ਸਨ ਜਿਨ੍ਹਾਂ ’ਚ ਲਾਗ-ਇਨ ਆਈ.ਡੀ. ਤੋਂ ਲੈ ਕੇ ਪਾਸਵਰਡ ਤਕ ਸ਼ਾਮਿਲ ਰਹਿੰਦੇ ਸਨ।

ਸਕਿਓਰਿਟੀ ਰਿਸਰਚ ਕੰਪਨੀ ‘ਚੈੱਕ ਪੁਆਇੰਟ’ ਨੇ ਆਪਣੇ ਬਲਾਗ ’ਚ ਇਨ੍ਹਾਂ ਐਪਸ ਬਾਰੇ ਜਾਣਕਾਰੀ ਦਿੱਤੀ ਹੈ। ਇਨ੍ਹਾਂ ਸਾਰੇ ਐਪਸ ’ਚ Sharkbot ਮਾਲਵੇਅਰ ਸੀ ਜੋ ਯੂਜ਼ਰਸ ਦੇ ਫੋਨ ’ਚ ‘droppers’ ਐਪ ਡਾਊਨਲੋਡ ਕਰਦਾ ਸੀ ਅਤੇ ਇਸੇ ਐਪ ਰਾਹੀਂ ਯੂਜ਼ਰਸ ਦੀ ਨਿੱਜੀ ਜਾਣਕਾਰੀ ਚੋਰੀ ਕੀਤੀ ਜਾਂਦੀ ਸੀ। ਇਹ ਸਾਰੇ ਐਪਸ ਯੂਜ਼ਰ ਤੋਂ SMS, ਡਾਊਨਲੋਡਿੰਗ ਜਾਵਾ ਕੋਡ, ਇੰਸਟਾਲੇਸ਼ਨ ਫਾਈਲ, ਅਪਡੇਟਿੰਗ ਲੋਕਲ ਡਾਟਾਬੇਸ,ਅਨਇੰਸਟਾਲਿੰਗਐਪ, ਕਾਨਟੈਕਟ, ਬੈਟਰੀ ਆਪਟੀਮਾਈਜੇਸ਼ਨ ਵਰਗੀਆਂ 22 ਤਰ੍ਹਾਂ ਦੀਆਂ ਪਰਮਿਸ਼ਨਾਂ ਲੈ ਰਹੇ ਸਨ।

ਇਨ੍ਹਾਂ ਐਪਸ ਦੇ ਨਾਂ ਇਸ ਤਰ੍ਹਾਂ ਹਨ-

Atom Clean-booster Antivirus

Antivirus super cleaner

Alpha antivirus cleaner

powerful cleaner antivirus

center security antivirus

Center security antivirus

ਇਨ੍ਹਾਂ ’ਚੋਂ ਕੋਈ ਵੀ ਐਪ ਜੇਕਰ ਤੁਸੀਂ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਤੁਰੰਤ ਉਸਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਨਾਲ ਬੈਂਕਿੰਗ ਫਰਾਡ ਹੋ ਸਕਦਾ ਹੈ ਅਤੇ ਤੁਹਾਡੀ ਮਿਹਨਤ ਦੀ ਕਮਾਈ ਇਕ ਝਟਕੇ ’ਚ ਗਾਇਬ ਹੋ ਸਕਦੀ ਹੈ।