GTA News Media

Top Info Bar
22.1°C Toronto Loading date...
Canada Punjab Toronto/GTA

ਬਰੈਂਪਟਨ ‘ਚ ਵਾਹਨ ਦੀ ਲਪੇਟ ‘ਚ ਆਉਣ ਨਾਲ 2 ਸਾਲਾ ਬੱਚਾ ਗੰਭੀਰ ਰੂਪ ‘ਚ ਜ਼ਖਮੀ

ਬਰੈਂਪਟਨ ‘ਚ ਵਾਹਨ ਦੀ ਲਪੇਟ ‘ਚ ਆਉਣ ਨਾਲ 2 ਸਾਲਾ ਬੱਚਾ ਗੰਭੀਰ ਰੂਪ ‘ਚ ਜ਼ਖਮੀ
Share this post via:

ਬੁੱਧਵਾਰ ਨੂੰ ਬਰੈਂਪਟਨ ਵਿੱਚ ਇੱਕ ਵਾਹਨ ਦੀ ਲਪੇਟ ‘ਚ ਆਉਣ ਨਾਲ ਦੋ ਸਾਲ ਦਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਪੁਲਿਸ ਨੇ ਕਿਹਾ ਕਿ ਇਹ ਸ਼ਾਮ 6 ਵਜੇ ਤੋਂ ਪਹਿਲਾਂ,  ਅਵੋਂਡੇਲ ਅਤੇ ਆਟਮ ਬੁਲੇਵਾਰਡਸ ਦੇ ਇੰਟਰਸੈਕਸ਼ਨ ‘ਤੇ ਵਾਪਰਿਆ।

ਬੱਚੇ ਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ ।

ਕੰਸਟ. ਮਨਦੀਪ ਖਟੜਾ ਨੇ ਪੁਸ਼ਟੀ ਕੀਤੀ ਕਿ ਘਟਨਾ ਸਮੇਂ ਬੱਚਾ ਆਪਣੀ ਮਾਂ ਨਾਲ ਸੀ।

ਖਟੜਾ ਨੇ ਕਿਹਾ, “ਸਾਡੀ ਜਾਂਚ ਅਜੇ ਵੀ ਜਾਰੀ ਹੈ। ਇਸ ਲਈ, ਅਸੀਂ ਪੱਕਾ ਨਹੀਂ ਹਾਂ ਕਿ ਇਹ ਕਿਵੇਂ ਵਾਪਰਿਆ, ਪਰ ਅਸੀਂ ਇਸ ਦੀ ਜਾਂਚ ਕਰਾਂਗੇ,”।

ਉਨ੍ਹਾਂ ਦੱਸਿਆ ਕਿ ਗੱਡੀ ਦਾ ਡਰਾਈਵਰ ਮੌਕੇ ‘ਤੇ ਰਿਹਾ ਅਤੇ ਪੁਲਿਸ ਦਾ ਸਹਿਯੋਗ ਕਰ ਰਿਹਾ ਹੈ।